ਨਵੀ ਦਿੱਲੀ— ਦਿੱਲੀ 'ਚ ਹੋਲੀ ਤਿਉਹਾਰ ਤੋਂ ਠੀਕ ਪਹਿਲਾਂ ਮਹਿਲਾਵਾਂ ਨੂੰ ਪਰੇਸ਼ਾਨ ਕਰਨ ਦੀਆਂ ਕਈ ਘਟਨਾਵਾਂ ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਹਨ। ਮੰਗਲਵਾਰ ਨੂੰ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ 'ਤੇ ਵੀਰਜ ਦਾ ਗੁਬਾਰਾ ਸੁੱਟਣ ਤੋਂ ਬਾਅਦ ਇਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਅਮਰ ਕਾਲੌਨੀ 'ਚ ਇਕ ਡੀ. ਯੂ. ਵਿਦਿਆਰਥਣ 'ਤੇ ਮੰਗਲਵਾਰ ਸ਼ਾਮ ਨੂੰ ਕੁਝ ਲੋਕਾਂ ਨੇ ਵੀਰਜ ਨਾਲ ਭਰਿਆ ਗੁਬਾਰਾ ਸੁੱਟਿਆ। ਅਮਰ ਕਲੌਨੀ ਪੁਲਸ ਸਟੇਸ਼ਨ 'ਚ ਦੇਰ ਰਾਤ ਪੀੜਤ ਵਿਦਿਆਰਥਣ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦਈਏ ਕਿ ਅਜੇ ਤੱਕ ਪਹਿਲੀ ਪੀੜਤ ਲੜਕੀ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ ਪਰ ਪੁਲਸ ਦੋਵਾਂ ਹੀ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਦੱਖਣੀ-ਪੂਰਬੀ ਦਿੱਲੀ ਦੇ ਡੀ. ਸੀ. ਪੀ. ਚਿਨਮਯ ਬਿਸਵਾਲ ਨੇ ਸੂਤਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਥਾਨਕ ਪੁਲਸ ਨਾਲ ਅਸੀਂ ਇਸ ਮਾਮਲੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਸੀਂ ਇਲਾਕੇ ਦੀਆਂ ਅਜਿਹੀਆਂ ਦੁਕਾਨਾਂ ਦੀ ਵੀ ਚੈਕਿੰਗ ਕਰ ਰਹੇ ਹਾਂ, ਜਿਥੇ 2 ਇੰਚ ਨਾਲ ਭਰੇ ਗੁਬਾਰੇ ਵੇਚੇ ਜਾਂਦੇ ਹਨ।'' ਪੀੜਤ ਵਿਦਿਆਰਥਣ ਦਾ ਕਹਿਣਾ ਹੈ ਕਿ ਇਹ ਘਟਨਾ ਇਲਾਕੇ 'ਚ ਪਹਿਲੀ ਵਾਰ ਨਹੀਂ ਹੋਈ ਹੈ। ਦੱਸ ਦਈਏ ਕਿ ਲਾਜਪਤ ਨਗਰ ਅਤੇ ਡਬਲ ਸਟੋਰੀ ਬਿਲਡਿੰਗ 'ਚ ਵੱਡੀ ਗਿਣਤੀ 'ਚ ਕਾਲਜ ਗਰਲਜ਼ ਅਤੇ ਕੰਮਕਾਜੀ ਲੜਕੀਆਂ ਬਤੌਰ ਪੇਇੰਗ ਗੈਸਟ ਰਹਿੰਦੀਆਂ ਹਨ।
ਸ਼ਿਕਾਇਤ ਕਰਨ ਵਾਲੀ ਵਿਦਿਆਰਥਣ ਨੇ ਦੱਸਿਆ ਕਿ ਅਸੀਂ ਚੌਂਕੀ ਦੇ ਕਾਂਸਟੇਬਲ ਨਾਲ ਜਦੋਂ ਇਸ ਬਾਰੇ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਜਿਸ ਘਰ ਚੋਂ ਗੁਬਾਰਾ ਸੁੱਟਿਆ ਗਿਆ, ਉਥੇ ਜਾ ਕੇ ਜਾਂਚ ਕਰੋ ਤਾਂ ਅੱਗੋ ਕਾਂਸਟੇਬਲ ਨੇ ਇਸ ਗੱਲ 'ਤੇ ਕੋਈ ਐਕਸ਼ਨ ਨਹੀਂ ਲਿਆ। ਇਕ ਹੋਰ ਮਹਿਲਾ ਨੇ ਦੱਸਿਆ ਕਿ ਗੱਡੀ ਅਤੇ ਬਾਈਕ 'ਤੇ ਸਵਾਰ ਕੁਝ ਲੜਕੇ ਵੀ ਰਸਤੇ 'ਚ ਔਰਤਾਂ 'ਤੇ ਪਾਣੀ ਦੇ ਭਰੇ ਗੁਬਾਰੇ ਸੁੱਟਦੇ ਰਹਿੰਦੇ ਹਨ ਅਤੇ ਪਰੇਸ਼ਾਨ ਕਰਦੇ ਹਨ।
ਕਾਲਜ ਵਿਦਿਆਰਥਣਾਂ 'ਤੇ ਵੀਰਜ ਨਾਲ ਭਰੇ ਗੁਬਾਰੇ ਸੁੱਟਣ ਤੋਂ ਬਾਅਦ 50 ਤੋਂ ਵੱਧ ਲੜਕੀਆਂ ਪੁਲਸ ਸਟੇਸ਼ਨ ਸ਼ਿਕਾਇਤ ਦਰਜ ਕਰਵਾਉਣ ਪਹੁੰਚ ਗਈਆਂ। ਪੀੜਤ ਵਿਦਿਆਰਥਣਾਂ ਨੇ ਦੱਸਿਆ ਕਿ ਸ਼ਾਮ 6 ਵਜੇ ਦੇ ਲੱਗਭਗ ਕਿਸੇ ਨੇ ਉਨ੍ਹਾਂ 'ਤੇ ਇਸ ਤਰ੍ਹਾਂ ਦੀ ਵੀਰਜ ਨਾਲ ਭਰਿਆ ਗੁਬਾਰਾ ਸੁੱਟ ਕੇ ਗੰਦੀ ਹਰਕਤ ਕੀਤੀ ਹੈ। ਵਿਦਿਆਰਥਣ ਨੇ ਦੱਸਿਆ ਕਿ ਮੈਂ ਤੁਰੰਤ ਉਸ ਦੇ ਘਰ ਵੱਲ ਦੌੜ ਕੇ ਗਈ, ਜਿਥੋ ਬਲੂਨ ਸੁੱਟਿਆ ਗਿਆ ਸੀ ਪਰ ਦਰਵਾਜਾ ਅੰਦਰੋ ਲਾਕ ਹੋਣ ਕਰਕੇ ਮੈਂ ਉੱਪਰ ਤੱਕ ਨਹੀਂ ਜਾ ਸਕੀ।
ਭਾਰਤ ਦੀ ਤਾਕਤ ਵਧਾਏਗੀ 'ਨਾਗ ਮਿਜ਼ਾਇਲ, ਹੋਇਆ ਸਫਲ ਪ੍ਰੀਖਣ
NEXT STORY