ਵੈਬ ਡੈਸਕ : 1 ਨਵੰਬਰ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਕਾਫੀ ਵਿਸ਼ੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਪੰਜਾਬ ਸਣੇ ਕਈ ਸੂਬਿਆਂ ਦੀ ਸਥਾਪਨਾ ਤੇ ਮੁੜ ਸਥਾਪਨਾ ਹੋਈ ਸੀ। ਭਾਰਤ ਦੀ ਰਾਜਨੀਤਿਕ ਤੇ ਪ੍ਰਸ਼ਾਸਕੀ ਰੀ–ਸੰਗਠਨ ਪ੍ਰਕਿਰਿਆ ਦੌਰਾਨ (ਖ਼ਾਸਕਰ 1956 ਦੇ States Reorganisation Act ਅਧੀਨ), ਕਈ ਨਵੇਂ ਸੂਬੇ ਇਸੇ ਤਾਰੀਖ਼ ਨੂੰ ਬਣੇ ਸਨ। ਜਿਨ੍ਹਾਂ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਛੱਤੀਸਗੜ੍ਹ ਸ਼ਾਮਲ ਹਨ।
ਜਿਸ ਕਾਰਨ ਛੱਤੀਸਗੜ੍ਹ ਵਿੱਚ ਸੂਬਾ ਸਰਕਾਰ ਨੇ 1 ਨਵੰਬਰ 2025 ਸ਼ਨੀਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਸੂਬਾ ਸਥਾਪਨਾ ਦਿਵਸ ਦੇ ਮੌਕੇ 'ਤੇ ਐਲਾਨ ਕੀਤੀ ਗਈ ਹੈ। ਇਸ ਸਾਲ ਛੱਤੀਸਗੜ੍ਹ ਆਪਣਾ 25ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ, ਜਿਸਨੂੰ ਰਜਤ ਜਯੰਤੀ ਸਾਲ ਵਜੋਂ ਵਿਸ਼ੇਸ਼ ਤਿਉਹਾਰਾਂ ਨਾਲ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫਲਾਈਟ 'ਚ 35,000 ਫੁੱਟ ਦੀ ਉਚਾਈ 'ਤੇ ਯਾਤਰੀ ਨੂੰ ਆਇਆ ਹਾਰਟ ਅਟੈਕ, ਨਰਸਾਂ ਨੇ ਇੰਝ ਬਚਾਈ ਜਾਨ
ਇਸ ਦਿਨ ਆਮ ਪ੍ਰਸ਼ਾਸਨ ਵਿਭਾਗ (G.A.D.) ਵਲੋਂ 29 ਅਕਤੂਬਰ ਨੂੰ ਜਾਰੀ ਕੀਤੇ ਗਏ ਹੁਕਮ ਮੁਤਾਬਕ, 1 ਨਵੰਬਰ ਨੂੰ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਸਾਰੇ ਸਰਕਾਰੀ, ਗੈਰ-ਸਰਕਾਰੀ, ਗ੍ਰਾਂਟ ਪ੍ਰਾਪਤ ਅਤੇ ਨਿੱਜੀ ਵਿਦਿਅਕ ਅਦਾਰੇ (ਸਕੂਲ-ਕਾਲਜ) ਵੀ ਬੰਦ ਰਹਿਣਗੇ। ਇਹ ਛੁੱਟੀ ਸਥਾਨਕ/ਆਮ ਛੁੱਟੀ ਵਜੋਂ ਲਾਗੂ ਹੋਵੇਗੀ।ਹੁਕਮ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਆਮ ਛੁੱਟੀ ਦੌਰਾਨ ਬੈਂਕ ਖੁੱਲ੍ਹੇ ਰਹਿਣਗੇ।
ਪੰਜਾਬ 'ਚ ਵੀ ਛੁੱਟੀ
1 ਨਵੰਬਰ ਨੂੰ ਪੰਜਾਬ ਵਿੱਚ ਵੀ ਸੂਬਾ ਸਥਾਪਨਾ ਦਿਵਸ ਮਨਾਇਆ ਜਾਣਾ ਹੈ। ਜਿਸ ਕਾਰਨ ਪੰਜਾਬ ਸਰਕਾਰ ਨੇ ਇਸ ਦਿਨ ਲਈ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
LPG ਕੀਮਤਾਂ ਤੋਂ ਲੈ ਕੇ ਬੈਂਕ ਕਾਰਡ ਨਿਯਮਾਂ ਤੱਕ...! ਲਾਗੂ ਹੋਣ ਵਾਲੇ ਹਨ ਨਵੇਂ ਨਿਯਮ
NEXT STORY