ਨਵੀਂ ਦਿੱਲੀ (ਭਾਸ਼ਾ) - ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਮੰਤਰਾਲੇ ਨੇ ਭਾਰਤ ਮਿਆਂਮਰ ਦੇ ਵਿਚ ਫ੍ਰੀ ਮੂਵਮੈਂਟ ਰਿਜ਼ੀਮ (ਆਜ਼ਾਦ ਆਵਾਜਾਈ ਪ੍ਰਣਾਲੀ) ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਬਾਰਡਰ ਕੋਲ ਰਹਿਣ ਵਾਲੇ ਲੋਕਾਂ ਲਈ ਖੁੱਲੀ ਆਵਾਜਾਈ ਬੰਦ ਹੋ ਗਈ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਿਹਾ, ''ਭਾਰਤ ਦੀ ਅੰਦਰੂਨੀ ਸੁਰੱਖਿਆ ਅਤੇ ਉੱਤਰ ਪੂਰਬ ਦੇ ਸੂਬਿਆਂ ਦੀ ਡੈਮੋਗ੍ਰਾਫੀ ਨੂੰ ਬਰਕਰਾਰ ਰੱਖਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲੇ ਅਮਿਤ ਸ਼ਾਹ ਨੇ ਅਸਮ ’ਚ 20 ਜਨਵਰੀ ਨੂੰ ਐਲਾਨ ਕੀਤਾ ਸੀ ਕਿ ਭਾਰਤ-ਮਿਆਂਮਰ ਵਿਚ ਬਾਰਡਰ ਦੀ ਫੇਂਸਿੰਗ ਕੀਤੀ ਜਾਵੇਗੀ।''
ਮਿਆਂਮਾਰ ਦੇ 600 ਸੈਨਿਕ ਮਿਜ਼ੋਰਮ ’ਚ ਹੋਏ ਸਨ ਦਾਖ਼ਲ
ਅਮਿਤ ਸ਼ਾਹ ਨੇ ਇਹ ਐਲਾਨ ਉਸ ਵੇਲੇ ਕੀਤਾ ਜਦੋਂ ਮਿਆਂਮਾਰ ’ਚ ਵਿਰੋਧੀ ਗੁੱਟਾਂ ਅਤੇ ਸੈਨਾ ਵਿਚਕਾਰ ਲੜਾਈ ਤੇਜ਼ ਹੋ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ, ਨਵੰਬਰ ਤੋਂ ਹੁਣ ਤਕ ਭਾਰਤ ’ਚ 600 ਸੈਨਿਕ ਦਾਖ਼ਲ ਹੋ ਗਏ ਸਨ। ਮਿਜ਼ੋਰਮ ਸਰਕਾਰ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਸੀ। ਮਿਆਂਮਾਰ ’ਚ ਫਰਵਰੀ 2021 ’ਚ ਤਖਤਾ ਪਲਟ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਸ ਦੌਰਾਨ ਕਰੀਬ 40 ਹਜ਼ਾਰ ਸ਼ਰਨਾਰਥੀਆਂ ਨੇ ਮਿਜ਼ੋਰਮ ’ਚ ਸ਼ਰਨ ਲਈ। ਉਥੇ ਕਰੀਬ 4 ਹਜ਼ਾਰ ਰਿਫਿਊਜ਼ੀ ਮਣੀਪੁਰ ਪਹੁੰਚੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ-ਫਰਾਂਸ ਸਮੁੰਦਰੀ ਖੇਤਰ ’ਚ ਸਹਿਯੋਗ ਵਧਾਉਣ ਲਈ ਸਹਿਮਤ
NEXT STORY