ਜੋਧਪੁਰ : ਕੇਂਦਰੀ ਗ੍ਰਹਿ ਮੰਤਰਾਲਾ ਨੇ ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਲਗਾਏ ਗਏ ਲਾਕਡਾਊਨ ਕਾਰਨ ਪਾਕਿਸਤਾਨ 'ਚ ਫਸੇ 410 ਹਿੰਦੂ ਸ਼ਰਨਾਰਥੀਆਂ ਲਈ ਵੀਜ਼ਾ ਵਿਸਥਾਰ ਦੀ ਮਨਜ਼ੂਰੀ ਦਿੱਤੀ ਹੈ। ਗ੍ਰਹਿ ਮੰਤਰਾਲਾ (ਐੱਮ.ਐੱਚ.ਏ.) ਨੇ ਪਾਕਿਸਤਾਨ ਦੇ ਸ਼ਰਨਾਰਥੀਆਂ ਸਾਹਮਣੇ ਆ ਰਹੀਆਂ ਸਮੱਸਿਆਵਾਂ ਦੀ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ ਨੂੰ ਇਹ ਜਾਣਕਾਰੀ ਦਿੱਤੀ।
ਇਹ ਉਨ੍ਹਾਂ ਸ਼ਰਨਾਰਥੀਆਂ ਲਈ ਇੱਕ ਵੱਡੀ ਰਾਹਤ ਹੈ ਜੋ ਲੰਬੇ ਸਮੇਂ ਦੇ ਵੀਜ਼ਾ (ਐੱਲ.ਟੀ.ਵੀ.) 'ਤੇ ਭਾਰਤ 'ਚ ਰਹਿ ਰਹੇ ਸਨ ਅਤੇ ਮਾਰਚ 'ਚ ਲਾਕਡਾਊਨ ਲਾਗੂ ਹੋਣ ਤੋਂ ਪਹਿਲਾਂ ‘ਭਾਰਤ 'ਚ ਵਾਪਸੀ 'ਤੇ ਕੋਈ ਇਤਰਾਜ਼ ਨਹੀਂ (ਐੱਨ.ਓ.ਆਰ.ਆਈ.) ਵੀਜ਼ਾ 'ਤੇ ਸੰਖੇਪ ਦੌਰੇ ਲਈ ਪਾਕਿਸਤਾਨ ਗਏ ਸਨ। ਐੱਨ.ਓ.ਆਰ.ਆਈ. ਵੀਜ਼ਾ ਐੱਲ.ਟੀ.ਵੀ. ਧਾਰਕਾਂ ਨੂੰ ਬਿਨਾਂ ਭਾਰਤੀ ਨਾਗਰਿਕਤਾ ਦੇ ਪਾਕਿਸਤਾਨ ਦੀ ਯਾਤਰਾ ਕਰਨ ਅਤੇ 60 ਦਿਨਾਂ ਦੇ ਅੰਦਰ ਪਰਤਨ ਦੀ ਮਨਜ਼ੂਰੀ ਦਿੰਦਾ ਹੈ। ਇਸ ਤਰ੍ਹਾਂ ਦੇ ਸ਼ਰਨਾਰਥੀਆਂ ਲਈ ਕੰਮ ਕਰਨ ਵਾਲੇ ਇੱਕ ਕਲਿਆਣਕਾਰੀ ਸੰਗਠਨ, ਸੀਮਾਂਤ ਲੋਕ ਸੰਗਠਨ ਦੇ ਪ੍ਰਧਾਨ ਹਿੰਦੂ ਸਿੰਘ ਸੋੜਾ ਨੇ ਕਿਹਾ, ‘‘ਲਾਕਡਾਊਨ ਦੇ ਕਾਰਨ, 410 ਲੋਕ ਵੀਜ਼ਾ ਦੀ 60 ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉੱਥੇ ਫੱਸ ਗਏ ਸਨ।
ਆਪਣੇ ਵਕੀਲ ਦੇ ਜ਼ਰੀਏ ਅਦਾਲਤ ਨੂੰ ਦਿੱਤੇ ਆਪਣੇ ਜਵਾਬ 'ਚ ਐੱਮ.ਐੱਚ.ਏ. ਨੇ ਕਿਹਾ, ‘‘ਇਹ ਫ਼ੈਸਲਾ ਲਿਆ ਗਿਆ ਹੈ ਕਿ ਅਜਿਹੇ ਐੱਲ.ਟੀ.ਵੀ. ਧਾਰਕ ਪਾਕਿਸਤਾਨੀ ਨਾਗਰਿਕ, ਜੋ ਲਾਕਡਾਊਨ ਤੋਂ ਪਹਿਲਾਂ ਐੱਨ.ਓ.ਆਰ.ਆਈ. ਵੀਜ਼ਾ 'ਤੇ ਪਾਕਿਸਤਾਨ ਗਏ ਸਨ ਅਤੇ ਯਾਤਰਾ ਪਾਬੰਦੀਆਂ ਕਾਰਨ ਉੱਥੇ ਫੱਸ ਗਏ, ਉਨ੍ਹਾਂ ਦੇ ਵੀਜ਼ਾ ਵਿਸਥਾਰ ਦੀ ਮਿਆਦ ਨੂੰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਤੋਂ ਭਾਰਤ 'ਚ ਯਾਤਰਾ ਪਾਬੰਦੀਆਂ ਨੂੰ ਹਟਾਏ ਜਾਣ ਦੀ ਤਾਰੀਖ਼ ਤੋਂ 15 ਦਿਨ ਵਧਾਇਆ ਜਾਂਦਾ ਹੈ।
ਕੋਵਿਡ-19: ਭਾਰਤ 'ਚ ਹਲਾਤ ਖਰਾਬ, ਜਾਣੋ ਕਿਹੜੇ ਸੂਬੇ 'ਚ ਕਿੰਨੇ ਮਾਮਲੇ
NEXT STORY