ਨਵੀਂ ਦਿੱਲੀ — ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਨੂੰਨ ਦਾ ਉਲੰਘਣ ਕਰਨ ਵਾਲੇ 960 ਵਿਦੇਸ਼ੀ ਨਾਗਿਰਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਦਿੱਲੀ ਪੁਲਸ ਅਤੇ ਹੋਰ ਸੂਬਿਆਂ ਦੇ ਪੁਲਸ ਜਨਰਲ ਡਾਇਰੈਕਟਰਾਂ ਨੂੰ ਨਿਰਦੇਸ਼ ਦਿੱਤਾ ਹੈ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਤਬਲੀਗੀ ਜਮਾਤ ਸਰਗਰਮੀਆਂ 'ਚ ਸ਼ਾਮਲ ਪਾਏ ਗਏ ਇਨ੍ਹਾਂ 960 ਵਿਦੇਸ਼ੀਆਂ ਨੂੰ ਕਾਲੀ ਸੂਚੀ 'ਚ ਪਾ ਦਿੱਤਾ ਗਿਆ ਹੈ। ਉਨ੍ਹਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਦਿੱਲੀ ਪੁਲਸ ਦੀ ਵਿਸ਼ੇਸ਼ ਸ਼ਾਖਾ ਨੇ ਇਥੇ ਨਿਜ਼ਾਮੂਦੀਨ ਖੇਤਰ 'ਚ ਤਬਲੀਗੀ ਜਮਾਤ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਬਾਅਦ ਵੱਖ-ਵੱਖ ਮਸਜਿਦਾਂ 'ਚ ਰੁਕੇ 275 ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰ ਉਨ੍ਹਾਂ ਨੂੰ ਵੱਖ-ਵੱਖ ਰੱਖਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਨ੍ਹਾਂ 275 ਵਿਦੇਸ਼ੀ ਨਾਗਰਿਕਾਂ 'ਚ ਇੰਡੋਨੇਸ਼ੀਆ ਤੋਂ 172, ਕਿਗਰਿਸਤਾਨ ਤੋਂ 36, ਬੰਗਲਾਦੇਸ਼ ਤੋਂ 21, ਮਲੇਸ਼ੀਆ ਤੋਂ 12, ਅਲਜੀਰੀਆ ਤੋਂ 7, ਅਫਗਾਨਿਸਤਾਨ ਅਤੇ ਅਮਰੀਕਾ ਤੋਂ 2-2 ਅਤੇ ਫਰਾਂਸ, ਬੈਲਜੀਅਮ ਅਤੇ ਇਟਲੀ ਦਾ 1-1 ਨਾਗਰਿਕ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ 84 ਲੋਕ ਉੱਤਰ ਪੂਰਬੀ ਦਿੱਲੀ 'ਚ ਅਤੇ 109 ਲੋਕ ਮੱਧ ਦਿੱਲੀ ਜ਼ਿਲੇ 'ਚ ਠਹਿਰੇ ਹੋਏ ਸਨ। ਦੱਖਣੀ ਦਿੱਲੀ 'ਚ ਤਬਲੀਗੀ ਜਮਾਤ ਮੁੱਖ ਦਫਤਰ, ਨਿਜ਼ਾਮੂਦੀਨ ਮਰਕਜ਼, ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਵਾਇਰਸ ਦੇ ਫੈਲਣ ਦਾ ਇਕ ਪ੍ਰਮੁੱਖ ਕੇਂਦਰ ਬਿੰਦੁ ਬਣ ਕੇ ਉਭਰਿਆ ਹੈ। ਦਰਅਸਲ ਇਥੇ ਮਾਰਚ ਮਹੀਨੇ ਦੀ ਸ਼ੁਰੂਆਤ 'ਚ ਇਹ ਪ੍ਰੋਗਰਾਮ ਹੋਇਆ ਸੀ।
ਮਹਾਰਾਸ਼ਟਰ 'ਚ ਕੋਰੋਨਾ ਦੇ 81 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ 400 ਪਾਰ
NEXT STORY