ਮੇਦਿਨੀਨਗਰ, (ਏਜੰਸੀ)-ਝਾਰਖੰਡ ਦੇ ਪਲਾਮੂ ਜ਼ਿਲੇ ਵਿਚ ਪੂਰਬੀ ਮੱਧ ਰੇਲਵੇ ਦੇ ਬਰਕਾਕਾਨਾ-ਸੋਨਨਗਰ ਰੇਲ ਸੈਕਸ਼ਨ ’ਤੇ ਗੜ੍ਹਵਾ ਰੋਡ ਅਤੇ ਸਿਗਸਿਗੀ ਰੇਲਵੇ ਸਟੇਸ਼ਨ ਵਿਚਾਲੇ ਸਬਵਨਾ ਪਿੰਡ ਵਿਚ ਰਿਵਰਸੀਬਲ ਲਾਈਨ ’ਤੇ ਮੰਗਲਵਾਰ ਸਵੇਰੇ 11 ਵਜੇ ਇਕ ਮਾਲਗੱਡੀ ਦੇ 11 ਡੱਬੇ ਲੀਹੋਂ ਲੱਥ ਗਏ।
ਮਾਲਗੱਡੀ ਬਰਕਾਕਾਨਾ ਤੋਂ ਕੋਲਾ ਲੈ ਕੇ ਸੋਨ ਨਗਰ ਵੱਲ ਜਾ ਰਹੀ ਸੀ। ਸੂਚਨਾ ਮਿਲਣ ’ਤੇ ਰੇਲਵੇ ਦੀ ਰਾਹਤ ਅਤੇ ਬਚਾਅ ਟੀਮ ਮੌਕੇ ’ਤੇ ਪਹੁੰਚੀ। ਹਾਲਾਂਕਿ ਹਾਦਸੇ ਵਿਚ ਕਿਸੇ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਸ ਹਫ਼ਤੇ ਦੋ ਦਿਨ ਬੰਦ ਰਹਿਣਗੇ Bank, ਜਾਣੋ RBI ਵਲੋਂ ਜਾਰੀ ਛੁੱਟੀਆਂ ਦੀ ਸੂਚੀ
NEXT STORY