ਨੈਸ਼ਨਲ ਡੈਸਕ— ਨਿੱਜੀ ਹਸਪਤਾਲਾਂ ਦੀਆਂ ਮਨਮਾਨੀਆਂ ਦਿਨ-ਪ੍ਰਤੀਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਇਕ ਹੀ ਮਾਮਲਾ ਦੇਸ਼ ਦੇ ਨਾਮੀ ਹਸਪਤਾਲ ਦਾ ਸਾਹਮਣੇ ਆਇਆ ਹੈ, ਜਿਥੇ 9 ਲੱਖ 85 ਹਜ਼ਾਰ ਦਾ ਬਿੱਲ ਦਾ ਭੁਗਤਾਨ ਨਾ ਕਰਕੇ ਇਕ ਮਰੀਜ਼ ਨੂੰ ਬੰਦੀ ਬਣਾਇਆ ਗਿਆ ਹੈ। ਗਰੀਬ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਰਘੁਵਰਦਾਸ ਨੂੰ ਇਸ ਬਾਰੇ ਗੁਹਾਰ ਲਗਾਈ, ਜਿਸ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਬਾਰੀਕੀ ਨਾਲ ਲਿਆ ਗਿਆ ਹੈ। ਇਹ ਘਟਨਾ ਝਾਰਖੰਡ ਦੇ ਰਾਂਚੀ ਸਥਿਤ ਨਾਮੀ ਮੇਦਾਂਤਾ ਹਸਪਤਾਲ ਦੀ ਹੈ।
ਖਬਰਾਂ ਮੁਤਾਬਕ ਲਾਤੇਹਾਰ ਜ਼ਿਲੇ ਦੇ ਚੋਪੇ ਪਿੰਡ ਨਿਵਾਸੀ ਮੁਹੰਮਦ ਅਯੂਬ ਅਲੀ ਨੂੰ ਦੋ ਮਹੀਨੇ ਪਹਿਲਾਂ ਮੇਦਾਂਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਸਮੇਂ ਪਰਿਵਾਰ ਵਾਲਿਆਂ ਨੇ ਜ਼ਮੀਨ ਗਿਰਵੀ ਰੱਖ ਕੇ ਡੇਢ ਲੱਖ ਜਮਾ ਕਰ ਦਿੱਤਾ। ਹਸਪਤਾਲ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਸੀ ਕਿ ਸਰਕਾਰ ਨੂੰ ਅਦਾਇਗੀ ਤੋਂ ਬਾਅਦ ਪੈਸੇ ਵਾਪਸ ਕਰ ਦਿੱਤੇ ਜਾਣਗੇ। ਹਸਪਤਾਲ ਨੇ ਪੈਸੇ ਵਾਪਿਸ ਕਰਨ ਦੀ ਬਜਾਏ 9 ਲੱਖ 85 ਹਜ਼ਾਰ ਦਾ ਬਿੱਲ ਹੋਰ ਉਨ੍ਹਾਂ ਦੇ ਹੱਥ ਰੱਖ ਦਿੱਤਾ। ਹਸਪਤਾਲ ਪ੍ਰਸ਼ਾਸ਼ਨ ਨੇ ਪੈਸੇ ਨਾ ਦੇਣ 'ਤੇ ਮਰੀਜ ਨੂੰ ਇਕ ਮਹੀਨੇ ਤੋਂ ਬੰਦੀ ਬਣਾ ਕੇ ਰੱਖਿਆ। ਮੁੱਖ ਮੰਤਰੀ ਨੂੰ ਭੇਜੀ ਸ਼ਿਕਾਇਤ 'ਚ ਪਰਿਵਾਰ ਨੇ ਕਿਹਾ ਕਿ ਹਸਪਤਾਲ ਨੇ ਇਲਾਜ 'ਚ ਵੀ ਲਾਪਰਵਾਹੀ ਵਰਤੀ ਹੈ।
ਸ਼ਿਕਾਇਤ ਮਿਲਣ 'ਤੇ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਪੀੜਤ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਘਰ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਮੁਹੰਮਦ ਅਯੂਬ ਅਲੀ ਨੇ ਹਸਪਤਾਲ ਨੂੰ ਇਕ ਵੀ ਪੈਸਾ ਨਹੀਂ ਦੇਣਾ ਹੈ। ਸੀ.ਐੈੱਮ. ਨੇ ਕਿਹਾ ਹੈ ਕਿ ਕੋਈ ਵੀ ਹਸਪਤਾਲ ਮਰੀਜ਼ ਤੋਂ ਬਿਨਾਂ ਵਜ੍ਹਾਂ ਵੱਧ ਪੈਸਾ ਨਹੀਂ ਮੰਗ ਸਕਦਾ। ਅਜਿਹੀ ਸੂਚਨਾ ਮਿਲਣ 'ਤੇ ਦੋਸ਼ੀ ਹਸਪਤਾਲਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
3 ਦੇਸ਼ਾਂ ਦੀ ਯਾਤਰਾ 'ਤੇ ਰਵਾਨਾ ਹੋਏ ਮੋਦੀ, ਟਵਿੱਟਰ 'ਤੇ ਦਿੱਤੀ ਜਾਣਕਾਰੀ
NEXT STORY