ਮੁੰਬਈ-ਉੱਤਰੀ ਮੁੰਬਈ ਦੇ ਉਪ ਨਗਰ ਕੰਦੀਵਾਲੀ 'ਚ ਅੱਜ ਭਾਵ ਐਤਵਾਰ ਨੂੰ ਘਰ ਦੀ ਦੀਵਾਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਮਲਬੇ ਹੇਠਾ ਕਈ ਲੋਕਾਂ ਫਸ ਗਏ। ਮੌਕੇ 'ਤੇ ਪਹੁੰਚੀ ਰਾਸ਼ਟਰੀ ਆਫਤ ਪ੍ਰਬੰਧਨ ਟੀਮ ਅਤੇ ਪੁਲਸ ਨੇ ਵੱਡਾ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਅਤੇ 14 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰਸਾਰ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਉਸ ਸਮੇਂ ਲੋਕ ਘਰ ਦੇ ਅੰਦਰ ਸੁੱਤੇ ਹੋਏ ਸੀ ਅਤੇ ਬਾਹਰ ਨਹੀਂ ਨਿਕਲ ਸਕੇ। ਮੌਕੇ 'ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰਕੇ ਮਲਬੇ 'ਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ 'ਚੋਂ 2 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।
ਰਾਸ਼ਟਰੀ ਆਫਤ ਪ੍ਰਬੰਧਨ ਬਲ (ਐੱਨ.ਡੀ.ਆਰ.ਐੱਫ) ਦੇ ਕੰਟਰੋਲ ਰੂਮ 'ਚ ਅੱਜ ਸਵੇਰਸਾਰ 6 ਵਜੇ ਦਾਲਜੀ ਪਾਡਾ ਇਲਾਕੇ 'ਚ ਵਾਪਰੇ ਹਾਦਸੇ ਸਬੰਧੀ ਜਾਣਕਾਰੀ ਮਿਲੀ। ਇਸ ਦੌਰਾਨ ਮੌਕੇ 'ਤੇ ਪੁਲਸ ਅਤੇ ਆਫਤ ਕੰਟਰੋਲ ਟੀਮ ਪਹੁੰਚੀ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਦਿੱਲੀ ਸਰਕਾਰ ਦਾ ਆਦੇਸ਼- ਘਰ ਜਾ ਸਕਣਗੇ ਤਬਲੀਗੀ ਜਮਾਤ ਦੇ 2,446 ਮੈਂਬਰ
NEXT STORY