ਰੂਪਨਗਰ/ਜਲੰਧਰ (ਵੈੱਬ ਡੈਸਕ, ਬ੍ਰਹਮਪੁਰੀ) - ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਵਨ ਸਰਪਾਂ ਦੇ ਮਾਮਲੇ ਵਿਚ ਦਿੱਤੇ ਗਏ ਬਿਆਨਾਂ ਤੋਂ ਡਾ. ਸੁਖੀ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਲਾਈਵ ਹੋ ਕੇ ਦੱਸਿਆ ਕਿ ਰਾਜਾ ਸਾਹਿਬ ਦੇ ਸਤਿਕਾਰ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਮੈਂ ਆਪਣੇ ਕੈਬਿਨਟ ਮੰਤਰੀ ਰੈਂਕ ਅਤੇ ਚੇਅਰਮੈਨ ਕਨਵੇਅਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! PRTC ਬੱਸ ਤੇ ਸਿਲੰਡਰਾਂ ਨਾਲ ਭਰੇ ਟਰੱਕ ਦੀ ਭਿਆਨਕ ਟੱਕਰ, ਪਿਆ ਚੀਕ-ਚਿਹਾੜਾ
ਦਰਅਸਲ ਪਿਛਲੇ ਦਿਨੀਂ ਮੁਕਤਸਰ ਮਾਘੀ ਮੇਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਪ੍ਰਗਟਾਵਾ ਕੀਤਾ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਪਵਨ ਸਰੂਪਾਂ ਦਾ ਮਾਮਲਾ ਚੱਲ ਰਿਹਾ, ਉਸ ਵਿਚੋਂ ਕੁਝ ਸਰੂਪ ਬੰਗਾ ਨੇੜੇ ਪਿੰਡ ਮਜਾਰਾ ਨੌਂ ਆਬਾਦ ਵਿਖੇ ਧਾਰਮਿਕ ਅਸਥਾਨ ਰੱਸੋਖਾਨਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਤੋਂ ਮਿਲੇ ਹਨ। ਇਸ ਬਿਆਨ ਤੋਂ ਬਾਅਦ ਉੱਕਤ ਧਾਰਮਿਕ ਅਸਥਾਨ ਨਾਲ ਜੁੜੀਆਂ ਸੰਗਤਾਂ ਨੇ ਸਖ਼ਤ ਪ੍ਰਤੀਕਰਮ ਦਿੱਤਾ ਅਤੇ ਮਾਨ ਸਰਕਾਰ ਦੀ ਸਖ਼ਤ ਨਖੇਧੀ ਕੀਤੀ ਸੀ। ਉਸੇ ਦਿਨ ਦੇਰ ਸ਼ਾਮ ਇਸ ਇਲਾਕੇ ਦੇ ਵਿਧਾਇਕ ਡਾਕਟਰ ਸੁੱਖਵਿੰਦਰ ਸੁੱਖੀ ਜੋ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਜਿੱਤ ਕੇ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਅਤੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਸੀ ਅਤੇ ਚੈਅਰਮੈਨ ਕੰਨਵੇਅਰ ਵਿਭਾਗ ਦਾ ਲਾਇਆ ਸੀ, ਉਨ੍ਹਾਂ ਨੇ ਸ਼੍ਰੀ ਰਾਜਾ ਸਾਹਿਬ ਅਸਥਾਨ ਉੱਤੇ ਜਾ ਕਿ ਇਸ ਬਿਆਨ ਦੀ ਅਸਿੱਧੇ ਸ਼ਬਦਾਂ ਵਿੱਚ ਨਿੰਦਾ ਕੀਤੀ ਸੀ ਅਤੇ ਆਪਣੀ ਆਸਥਾ ਦਾ ਕੇਂਦਰ ਦੱਸਿਆ ਸੀ।
ਇਹ ਵੀ ਪੜ੍ਹੋ: Big Breaking: ਸੁਨੀਲ ਜਾਖੜ ਦੀ ਅਚਾਨਕ ਵਿਗੜੀ ਸਿਹਤ
ਇਸ ਮਾਮਲੇ ਨਾਲ ਇਸ ਅਸਥਾਨ ਨਾਲ ਸ਼ਰਧਾ ਨਾਲ ਜੁੜੀਆਂ ਸੰਗਤਾਂ ਵਿੱਚ ਸਰਕਾਰ ਪ੍ਰਤੀ ਬਹੁਤ ਸਖ਼ਤ ਰੋਸ ਪੈਦਾ ਹੋਇਆ ਹੈ। ਅੱਜ ਫਿਰ ਕਰੀਬ 12 ਵਜੇ ਡਾਕਟਰ ਸੁੱਖਵਿੰਦਰ ਸੁੱਖੀ ਵਿਧਾਇਕ ਨੇ ਉਸ ਅਸਥਾਨ ਉੱਤੇ ਜਾ ਕੇ ਰੋਸ ਵਜੋਂ ਚੈਅਰਮੈਨਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉੱਕਤ ਮਾਮਲੇ ਵਿੱਚ ਉਨ੍ਹਾਂ ਨੂੰ ਬਹੁਤ ਠੇਸ ਪਹੁੰਚੀ ਹੈ।
ਉਨ੍ਹਾਂ ਅਸਿੱਧੇ ਸ਼ਬਦਾਂ ਵਿੱਚ ਆਮ ਆਦਮੀ ਸਰਕਾਰ ਦੇ ਇਸ ਕਦਮ ਨਾਲ ਮਹੌਲ ਖ਼ਰਾਬ ਹੋਣ ਬਾਰੇ ਖ਼ੁਲਾਸਾ ਕਰਦਿਆਂ ਕੂੜ ਪ੍ਰਚਾਰ ਕੁਝ ਲੋਕ ਕਰ ਰਹੇ ਹਨ, ਜਿਸ ਤੋਂ ਉਹ ਦੁਖ਼ੀ ਹਨ। ਇਥੇ ਜ਼ਿਕਰਯੋਗ ਹੈ ਕਿ ਇਸ ਮਾਮਲੇ ਨਾਲ ਸੰਗਤਾਂ ਵਿੱਚ ਪ੍ਰਚੰਢ ਰੋਹ ਪੈਦਾ ਹੋਇਆ, ਜਿਸ ਦਾ ਸਰਕਾਰ ਨੂੰ ਵੱਡਾ ਨੁਕਸਾਨ ਭਵਿੱਖ ਵਿੱਚ ਹੋਵੇਗਾ ਅਤੇ ਆਪਣੇ ਰਾਜਨੀਤਿਕ ਕੈਰੀਅਰ ਨੂੰ ਵੇਖਦੇ ਡਾਕਟਰ ਸੁੱਖੀ ਦਾ ਇਹ ਕਦਮ ਲੱਗਦਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸੁਖਵੀਰ ਬਾਦਲ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸਖ਼ਤ ਸਰਕਾਰ ਦੀ ਨਿੰਦਾ ਕੀਤੀ ਅਤੇ ਲੋਕਾਂ ਦੀ ਸਰਕਾਰ ਨੂੰ ਨਿੱਦਣ ਵਾਲਿਆਂ ਪ੍ਰਤੀ ਹਮਦਰਦੀ ਬਣਦੀ ਜਾ ਰਹੀ ਹੈ, ਜਿਸ ਦਾ ਹਾਕਮ ਸਰਕਾਰ ਦੇ ਵਿਧਾਇਕ ਸੁੱਖੀ ਨੂੰ ਸਿੱਧਾ ਨੁਕਸਾਨ ਹੋਵੇਗਾ, ਜਿਸ ਕਰਕੇ ਰਾਜਨੀਤਕ ਪੂਰਾ ਮਾਹੌਲ ਆਮ ਆਦਮੀ ਪਾਰਟੀ ਖ਼ਿਲਾਫ਼ ਕਈ ਦੋਆਬੇ ਦੀਆਂ ਵਿਧਾਨ ਸਭਾ ਸੀਟਾਂ ਉੱਤੇ ਬਣ ਗਿਆ ਹੈ, ਜਿਸ ਨੂੰ ਮੋੜਾ ਪਾਉਣਾ ਸਰਕਾਰ ਦੇ ਵਸ ਦੀ ਗਲ ਨਹੀਂ ਜਾਪਦੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ ਵਿਚਾਲੇ ਮੁਠਭੇੜ, ਚੱਲੀਆਂ ਤਾੜ-ਤਾੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਘਣੀ ਧੁੰਦ ’ਚ ਲਾਪ੍ਰਵਾਹੀ ਪੈ ਸਕਦੀ ਹੈ ਭਾਰੀ, ਬਿਨਾਂ ਲਾਈਟਾਂ ਜਗਾਏ ਵਾਹਨ ਚਲਾ ਰਹੇ ਲੋਕ
NEXT STORY