ਪ੍ਰਯਾਗਰਾਜ (ਭਾਸ਼ਾ)- ਇਲਾਹਾਬਾਦ ਹਾਈ ਕੋਰਟ ਨੇ ਮਥੁਰਾ ਦੀ ਛਾਤਾ ਤਹਿਸੀਲ ਦੇ ਤਹਿਸੀਲਦਾਰ ਨੂੰ ਇਹ ਦੱਸਣ ਦਾ ਨਿਰਦੇਸ਼ ਦਿੱਤਾ ਹੈ ਕਿ ਬਾਂਕੇ ਬਿਹਾਰੀ ਜੀ ਮਹਾਰਾਜ ਮੰਦਿਰ ਦੇ ਨਾਂ ’ਤੇ ਦਰਜ ਜ਼ਮੀਨ ਕਿਵੇਂ 2004 ’ਚ ਕਬਰਿਸਤਾਨ ਦੇ ਨਾਂ ’ਤੇ ਦਰਜ ਹੋ ਗਈ। ਜਸਟਿਸ ਸੌਰਭ ਸ਼੍ਰੀਵਾਸਤਵ ਨੇ ਸ਼੍ਰੀ ਬਿਹਾਰੀ ਜੀ ਸੇਵਾ ਟਰਸਟ ਵਲੋਂ ਦਾਖ਼ਲ ਇਕ ਪਟੀਸ਼ਨ ’ਤੇ ਇਹ ਹੁਕਮ ਪਾਸ ਕੀਤਾ। ਇਹ ਰਿਟ ਪਟੀਸ਼ਨ ਛਾਤਾ ਦੇ ਮਾਲੀਆ ਅਧਿਕਾਰੀਆਂ ਨੂੰ ਪਟੀਸ਼ਨਕਰਤਾ ਦੀ ਅਪੀਲ ’ਤੇ ਫ਼ੈਸਲਾ ਕਰਨ ਦਾ ਨਿਰਦੇਸ਼ ਦੇਣ ਦੀ ਅਪੀਲ ਦੇ ਨਾਲ ਦਾਖ਼ਲ ਕੀਤੀ ਗਈ ਹੈ। ਅਪੀਲ ’ਚ ਮਾਲੀਆ ਐਂਟਰੀ ਸਹੀ ਕਰਨ ਦੀ ਪ੍ਰਾਰਥਨਾ ਕੀਤੀ ਗਈ ਹੈ, ਜਿਸ ’ਚ ਜ਼ਮੀਨ ਬਾਂਕੇ ਬਿਹਾਰੀ ਜੀ ਮਹਾਰਾਜ ਦੀ ਜਗ੍ਹਾ ਨਾਜਾਇਜ਼ ਤੌਰ ’ਤੇ ਕਬਰਿਸਤਾਨ ਦੇ ਨਾਂ ’ਤੇ ਦਰਜ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਰਾਜ ਸਭਾ ’ਚ ਬਿੱਲ ਪੇਸ਼, ਚੀਫ ਜਸਟਿਸ ਨਹੀਂ ਹੋਣਗੇ ਚੋਣ ਕਮੇਟੀ ’ਚ
ਸੂਬਾ ਸਰਕਾਰ ਵਲੋਂ ਪੱਕੇ ਵਕੀਲ ਨੇ ਅਦਾਲਤ ਦਾ ਧਿਆਨ ਇਸ ਤੱਥ ਵੱਲ ਦਿਵਾਉਣਾ ਚਾਹਿਆ ਕਿ ਕਬਰਿਸਤਾਨ ਦਾ ਨਾਂ ਦਰਜ ਕਰਨ ਲਈ ਵੀ ਇਕ ਅਰਜ਼ੀ ਅਟਕੀ ਹੋਈ ਹੈ ਕਿਉਂਕਿ ਐਂਟਰੀ ਹੁਣ ਕਬਰਿਸਤਾਨ ਤੋਂ ਪੁਰਾਣੀ ਆਬਾਦੀ ’ਚ ਬਦਲ ਦਿੱਤੀ ਗਈ ਹੈ। ਪਟੀਸ਼ਨਕਰਤਾ ਅਨੁਸਾਰ ਪਲਾਟ ਨੰਬਰ 1081 ਮੂਲ ਤੌਰ ’ਤੇ ਬਾਂਕੇ ਬਿਹਾਰੀ ਜੀ ਮਹਾਰਾਜ ਮੰਦਿਰ ਦੇ ਨਾਂ ’ਤੇ ਦਰਜ ਸੀ ਜੋ ਕਿ 1375-1377 ਐੱਫ ਦੇ ਅਧਿਕਾਰਾਂ ਦੇ ਰਿਕਾਰਡ ਤੋਂ ਸਪਸ਼ਟ ਹੈ। ਬਾਅਦ ’ਚ ਸਾਲ 2004 ’ਚ ਇਸ ਨੂੰ ਬਦਲ ਕੇ ਕਬਰਿਸਤਾਨ ਦੇ ਨਾਂ ਕਰ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਸ਼ਮੀਰ 'ਚ ਲਸ਼ਕਰ ਦੇ 2 ਮਾਡਿਊਲ ਦਾ ਪਰਦਾਫਾਸ਼, 6 ਸਹਿਯੋਗੀ ਗ੍ਰਿਫ਼ਤਾਰ
NEXT STORY