ਨੈਸ਼ਨਲ ਡੈਸਕ : ਭਾਵੇਂ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਨੇ ਪੂਰੀ ਤਰ੍ਹਾਂ ਨਾਲ ਕੰਮ ਸੰਭਾਲ ਲਿਆ ਹੈ ਪਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਐੱਨ. ਡੀ. ਏ. ਦੀਆਂ ਕਈ ਸਹਿਯੋਗੀ ਪਾਰਟੀਆਂ ਕਾਂਗਰਸ ਦੇ ਸੰਪਰਕ ’ਚ ਹਨ। ਜੇ ਰਾਹੁਲ ਗਾਂਧੀ ਸਹੀ ਹਨ ਤਾਂ ਸੰਕੇਤ ਸਾਫ਼ ਹਨ ਕਿ ਪੀ. ਐੱਮ. ਮੋਦੀ ਦੀ ਐੱਨ. ਡੀ. ਏ. ਸਰਕਾਰ ਖ਼ਤਰੇ ’ਚ ਹੈ। ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਤਾਂ ਬਣ ਗਏ ਹਨ ਪਰ ਭਾਜਪਾ ਇਕੱਲੀ ਬਹੁਮਤ ਦੇ ਅੰਕੜੇ ਤੋਂ ਦੂਰ ਰਹਿ ਗਈ ਹੈ। 240 ਸੀਟਾਂ ’ਤੇ ਸਿਮਟੀ ਭਾਜਪਾ ਨੂੰ ਕੇਂਦਰ ਦੀ ਸੱਤਾ ’ਚ ਵਾਪਸੀ ਲਈ ਸਹਿਯੋਗੀ ਪਾਰਟੀਆਂ ਕੋਲੋਂ ਮਦਦ ਲੈਣੀ ਪਈ, ਜਿਨ੍ਹਾਂ ਕੋਲ 53 ਸੀਟਾਂ ਹਨ।
ਇਹ ਵੀ ਪੜ੍ਹੋ - ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾਂ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼
ਛੋਟੀ ਜਿਹੀ ਗਲਤੀ ਕਾਰਨ ਡਿੱਗ ਸਕਦੀ ਹੈ ਸਰਕਾਰ
ਰਾਹੁਲ ਗਾਂਧੀ ਨੇ ਦਾਅਵਾ ਕਰਦਿਆਂ ਕਿਹਾ ਕਿ ਗਿਣਤੀ ਦੇ ਲਿਹਾਜ਼ ਨਾਲ ਸੱਤਾਧਾਰੀ ਐੱਨ. ਡੀ. ਏ. ਬਹੁਤ ਕਮਜ਼ੋਰ ਹੈ ਅਤੇ ਥੋੜ੍ਹੀ ਜਿਹੀ ਗਲਤੀ ਨਾਲ ਸਰਕਾਰ ਡਿੱਗ ਸਕਦੀ ਹੈ। ਮੀਡੀਆ ਨੂੰ ਦਿੱਤੇ ਇੰਟਰਵਿਊ ਦੌਰਾਨ ਰਾਹੁਲ ਨੇ ਕਿਹਾ ਕਿ ਗਿਣਤੀ ਇੰਨੀ ਘੱਟ ਹੈ ਕਿ ਸਰਕਾਰ ਬਹੁਤ ਕਮਜ਼ੋਰ ਹੈ ਅਤੇ ਛੋਟੀ ਜਿਹੀ ਗਲਤੀ ਵੀ ਇਸ ਨੂੰ ਡਿਗਾ ਸਕਦੀ ਹੈ। ਇਸ ਲਈ ਐੱਨ. ਡੀ. ਏ. ਦੇ ਇਕ ਸਹਿਯੋਗੀ ਨੂੰ ਦੂਜੇ ਪਾਸੇ ਮੁੜਨਾ ਪਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਐੱਨ. ਡੀ. ਏ. ਦੀਆਂ ਕੁਝ ਸਹਿਯੋਗੀ ਪਾਰਟੀਆਂ ਸਾਡੇ ਸੰਪਰਕ ’ਚ ਹਨ। ਹਾਲਾਂਕਿ ਰਾਹੁਲ ਗਾਂਧੀ ਨੇ ਕਿਸੇ ਦਾ ਨਾਂ ਨਹੀਂ ਦੱਸਿਆ ਪਰ ਉਨ੍ਹਾਂ ਕਿਹਾ ਕਿ ਮੋਦੀ ਧਿਰ ’ਚ ਡੂੰਘੀ ਅਸਹਿਮਤੀ ਹੈ।
ਇਹ ਵੀ ਪੜ੍ਹੋ - Amazon ਤੋਂ ਮੰਗਵਾਇਆ ਪਾਰਸਲ, ਬਾਕਸ ਵਿਚ ਜਿਊਂਦਾ ਕੋਬਰਾ ਦੇਖ ਜੋੜੇ ਦੇ ਉੱਡੇ ਹੋਸ਼ (ਵੀਡੀਓ)
ਨਫ਼ਰਤ ਅਤੇ ਗੁੱਸੇ ਦੀ ਸਿਆਸਤ ਤੋਂ ਲਾਭ
ਕਾਂਗਰਸੀ ਨੇਤਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤੀ ਸਿਆਸਤ ’ਚ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਮੋਦੀ ਦੇ ਵਿਚਾਰਾਂ ਅਤੇ ਅਕਸ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਮੋਦੀ ਦੀ ਅਗਵਾਈ ਵਾਲੀ ਤੀਜੀ ਐੱਨ. ਡੀ. ਏ. ਸਰਕਾਰ ਸੰਘਰਸ਼ ਕਰੇਗੀ ਕਿਉਂਕਿ 2014 ਅਤੇ 2019 ’ਚ ਜੋ ਗੱਲਾਂ ਨਰਿੰਦਰ ਮੋਦੀ ਦੇ ਹੱਕ ’ਚ ਸਨ, ਉਹ ਇਸ ਵਾਰ ਗਾਇਬ ਹਨ। ਨਤੀਜਿਆਂ ਨੂੰ ਲੈ ਕੇ ਗਾਂਧੀ ਨੇ ਕਿਹਾ ਕਿ ਇਹ ਸੋਚ ਕਿ ਤੁਸੀਂ ਨਫ਼ਰਤ ਅਤੇ ਗੁੱਸੇ ਦੀ ਸਿਆਸਤ ਤੋਂ ਲਾਭ ਉਠਾ ਸਕਦੇ ਹੋ। ਭਾਰਤ ਦੇ ਲੋਕਾਂ ਨੇ ਇਨ੍ਹਾਂ ਚੋਣਾਂ ’ਚ ਇਸ ਨੂੰ ਅਸਵੀਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਨਸ਼ੇ ਦੀ ਹਾਲਤ 'ਚ ਰਾਜ ਸਭਾ ਮੈਂਬਰ ਦੀ ਧੀ ਨੇ ਫੁੱਟਪਾਥ 'ਤੇ ਸੌਂ ਰਹੇ ਵਿਅਕਤੀ 'ਤੇ ਚੜ੍ਹਾਈ BMW, ਹੋਈ ਮੌਤ
ਉਹਨਾਂ ਨੇ ਕਿਹਾ ਕਿ ਜਿਸ ਪਾਰਟੀ ਨੇ ਪਿਛਲੇ 10 ਸਾਲ ਅਯੁੱਧਿਆ ਬਾਰੇ ਗੱਲ ਕਰਨ ’ਚ ਲੰਘਾਏ ਹਨ, ਉਸ ਦਾ ਅਯੁੱਧਿਆ ’ਚ ਸਫਾਇਆ ਹੋ ਗਿਆ ਹੈ। ਧਾਰਮਿਕ ਨਫ਼ਰਤ ਪੈਦਾ ਕਰਨ ਵਾਲਾ ਭਾਜਪਾ ਦਾ ਮੂਲ ਢਾਂਚਾ ਹੀ ਢਹਿ-ਢੇਰੀ ਹੋ ਗਿਆ ਹੈ। ਰਾਹੁਲ ਗਾਂਧੀ ਨੇ ਇਸ ਵਾਰ ਵਿਰੋਧੀ ਧਿਰ ਦੇ ਪ੍ਰਦਰਸ਼ਨ ’ਚ ਸੁਧਾਰ ਲਈ ਆਪਣੀਆਂ 2 ਭਾਰਤ ਜੋੜੋ ਯਾਤਰਾਵਾਂ ਨੂੰ ਸਿਹਰਾ ਦਿੱਤਾ। ਉਨ੍ਹਾਂ ਕਿਹਾ ਕਿ ਨਿਆਂ ਪ੍ਰਣਾਲੀ, ਮੀਡੀਆ, ਸੰਵਿਧਾਨਕ ਸੰਸਥਾਵਾਂ ਵਿਰੋਧੀ ਧਿਰਾਂ ਲਈ ਬੰਦ ਸਨ। ਫਿਰ ਅਸੀਂ ਫ਼ੈਸਲਾ ਕੀਤਾ ਕਿ ਸਾਨੂੰ ਆਪਣੇ ਦਮ ’ਤੇ ਹੀ ਲੜਨਾ ਪਵੇਗਾ। ਸਾਡੇ ਖ਼ਿਲਾਫ਼ ਜੋ ਕੰਧ ਖੜ੍ਹੀ ਕੀਤੀ ਗਈ, ਇਨ੍ਹਾਂ ਚੋਣਾਂ ’ਚ ਕਾਮਯਾਬ ਹੋਣ ਵਾਲੇ ਬਹੁਤ ਸਾਰੇ ਵਿਚਾਰ ਉਸ ਤੋਂ ਆਏ ਸਨ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਰਿਪੋਰਟ ’ਚ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਦੇ ਦਾਅਵੇ ਦੀ ਜਾਂਚ ਕਰੀਏ ਤਾਂ ਐੱਨ. ਡੀ. ਏ. ਨੂੰ ਘੱਟ ਤੋਂ ਘੱਟ ਸੰਸਦ ਮੈਂਬਰਾਂ ਕੋਲੋਂ ਝਟਕਾ ਮਿਲੇਗਾ, ਤਾਂ ਹੀ ਸਰਕਾਰ ਡਿੱਗ ਸਕਦੀ ਹੈ। ਬਹੁਮਤ ਲਈ 272 ਦਾ ਅੰਕੜਾ ਜ਼ਰੂਰੀ ਹੈ। ਇਨ੍ਹਾਂ ’ਚੋਂ ਇਕੱਲੀ ਭਾਜਪਾ ਕੋਲ 240 ਸੀਟਾਂ ਹਨ। ਇਸ ਲਈ ਭਾਜਪਾ ਨੂੰ ਸਰਕਾਰ ਬਚਾਉਣ ਲਈ ਸਹਿਯੋਗੀ ਪਾਰਟੀਆਂ ਤੋਂ ਸਿਰਫ਼ 32 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਇਸ ਵੇਲੇ ਸਹਿਯੋਗੀ ਪਾਰਟੀਆਂ ਕੋਲ 53 ਸੰਸਦ ਮੈਂਬਰ ਹਨ। ਇਨ੍ਹਾਂ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਪਾਰਟੀ ਟੀ. ਡੀ. ਪੀ. ਦੇ 14 ਸੰਸਦ ਮੈਂਬਰ ਹਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇ. ਡੀ. ਯੂ. ਦੇ 12 ਸੰਸਦ ਮੈਂਬਰ ਹਨ। ਜੇ ਦੋਵੇਂ ਐੱਨ. ਡੀ. ਏ. ਨੂੰ ਛੱਡ ਦਿੰਦੇ ਹਨ ਤਾਂ 26 ਸੰਸਦ ਮੈਂਬਰ ਘਟ ਜਾਣਗੇ, ਯਾਨੀ ਸਰਕਾਰ ਨੂੰ ਡੇਗਣ ਲਈ ਲੋੜੀਂਦੇ 21 ਦੇ ਅੰਕੜੇ ਤੋਂ 5 ਜ਼ਿਆਦਾ ਹੋਣਗੇ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂ. ਪੀ. ’ਚ ਹਾਰ ਦੀ ਸਮੀਖਿਆ ਲਈ ਭਾਜਪਾ ਨੇ ਤਾਇਨਾਤ ਕੀਤੇ ਸੀਨੀਅਰ ਨੇਤਾ, 25 ਜੂਨ ਤੱਕ ਦੇਣਗੇ ਆਪਣੀ ਰਿਪੋਰਟ
NEXT STORY