ਨੈਸ਼ਨਲ ਡੈਸਕ - ਬੈਂਗਲੁਰੂ ਦੇ ਇੱਕ ਜੋੜੇ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਵਲੋਂ ਆਨਲਾਈਨ ਆਰਡਰ ਕੀਤੇ ਗਏ ਸਮਾਨ ਵਿੱਚ ਇੱਕ ਜ਼ਿੰਦਾ ਕੋਬਰਾ ਨਿਕਲਿਆ। ਜੋੜੇ ਨੇ ਆਨਲਾਈਨ ਸਾਮਾਨ ਦੀ ਆਈਟਮ ਐਮਾਜ਼ਾਨ ਤੋਂ ਮੰਗਵਾਈ ਸੀ। ਦੂਜੇ ਪਾਸੇ ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਜੋੜੇ ਸਾਫਟਵੇਅਰ ਇੰਜੀਨੀਅਰ ਹਨ। ਉਹਨਾਂ ਨੇ ਕਿਹਾ ਕਿ ਅਸੀਂ ਐਮਾਜ਼ਾਨ ਤੋਂ ਐਕਸਬਾਕਸ ਕੰਟਰੋਲਰ ਨੂੰ ਆਨਲਾਈਨ ਆਰਡਰ ਕੀਤਾ ਸੀ। ਸਾਮਾਨ ਘਰ ਆਉਣ 'ਤੇ ਜਦੋਂ ਅਸੀਂ ਪੈਕੇਜ ਖੋਲ੍ਹ ਕੇ ਦੇਖਿਆ ਤਾਂ ਉਸ ਦੇ ਅੰਦਰ ਕੋਬਰਾ ਸੱਪ ਸੀ, ਜਿਸ ਨੂੰ ਦੇਖ ਕੇ ਉਹ ਹੈਰਾਨ ਹੋ ਗਏ।
ਇਹ ਵੀ ਪੜ੍ਹੋ - ਨਸ਼ੇ ਦੀ ਹਾਲਤ 'ਚ ਰਾਜ ਸਭਾ ਮੈਂਬਰ ਦੀ ਧੀ ਨੇ ਫੁੱਟਪਾਥ 'ਤੇ ਸੌਂ ਰਹੇ ਵਿਅਕਤੀ 'ਤੇ ਚੜ੍ਹਾਈ BMW, ਹੋਈ ਮੌਤ
ਇਸ ਦੌਰਾਨ ਖ਼ੁਸ਼ਕਿਸਮਤੀ ਇਹ ਰਹੀ ਕਿ ਇਹ ਜ਼ਹਿਰੀਲਾ ਸੱਪ ਪੈਕੇਜਿੰਗ ਟੇਪ ਵਿੱਚ ਫਸ ਗਿਆ। ਇਸ ਕਾਰਨ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਿਆ। ਜੋੜੇ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। ਇਸ ਵਿਚ ਉਹਨਾਂ ਨੇ ਕਿਹਾ ਕਿ, 'ਅਸੀਂ 2 ਦਿਨ ਪਹਿਲਾਂ ਐਮਾਜ਼ਾਨ ਤੋਂ ਐਕਸਬਾਕਸ ਕੰਟਰੋਲਰ ਦਾ ਆਰਡਰ ਕੀਤਾ ਅਤੇ ਪੈਕੇਜ ਵਿੱਚ ਇੱਕ ਜ਼ਿੰਦਾ ਸੱਪ ਮਿਲਿਆ। ਪੈਕੇਜ ਸਾਨੂੰ ਡਿਲੀਵਰੀ ਕਰਨ ਵਾਲੇ ਵਿਅਕਤੀ ਦੁਆਰਾ ਸਿੱਧਾ ਸੌਂਪਿਆ ਗਿਆ ਸੀ (ਬਾਹਰ ਨਹੀਂ ਛੱਡਿਆ ਗਿਆ)। ਅਸੀਂ ਸਰਜਾਪੁਰ ਰੋਡ 'ਤੇ ਰਹਿੰਦੇ ਹਾਂ। ਇਸ ਪੂਰੀ ਘਟਨਾ ਨੂੰ ਅਸੀਂ ਕੈਮਰੇ 'ਚ ਕੈਦ ਕਰ ਲਿਆ ਹੈ ਅਤੇ ਸਾਡੇ ਕੋਲ ਚਸ਼ਮਦੀਦ ਗਵਾਹ ਵੀ ਹਨ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਇਸ ਘਟਨਾ ਬਾਰੇ ਜਦੋਂ ਅਸੀਂ ਐਮਾਜ਼ੋਨ ਦੇ ਕਸਟਮਰ ਕੇਅਰ ਨੂੰ ਦੱਸਿਆ ਤਾਂ ਉਹਨਾਂ ਨੇ ਸਾਨੂੰ 2 ਘੰਟੇ ਤੱਕ ਇਸ ਸਥਿਤੀ ਨੂੰ ਖ਼ੁਦ ਨਿਪਟਾਉਣ ਦੀ ਗੱਲ ਕਹੀ। ਸਾਨੂੰ ਆਰਡਨ ਵਾਪਸ ਕਰਨ ਦੇ ਪੂਰੇ ਪੈਸੇ ਤਾਂ ਵਾਪਸ ਮਿਲ ਗਏ ਪਰ ਅਜਿਹੇ ਜ਼ਹਿਰੀਲੇ ਸੱਪ ਤੋਂ ਸਾਨੂੰ ਕੀ ਮਿਲੇਗਾ ਜੋ ਜਾਨਲੇਵਾ ਸੀ? ਇਹ ਸਪੱਸ਼ਟ ਤੌਰ 'ਤੇ ਐਮਾਜ਼ਾਨ ਦੀ ਲਾਪਰਵਾਹੀ ਅਤੇ ਉਨ੍ਹਾਂ ਦੀ ਮਾੜੀ ਆਵਾਜਾਈ/ਵੇਅਰਹਾਊਸ ਦੀ ਸਫਾਈ ਅਤੇ ਨਿਗਰਾਨੀ ਕਾਰਨ ਸੁਰੱਖਿਆ ਦੀ ਉਲੰਘਣਾ ਹੈ। ਸੁਰੱਖਿਆ ਵਿੱਚ ਇੰਨੀ ਗੰਭੀਰ ਕੁਤਾਹੀ ਦਾ ਜਵਾਬ ਕੌਣ ਦੇਵੇਗਾ?
ਇਹ ਵੀ ਪੜ੍ਹੋ - ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇੰਝ ਰੱਖੋ ਆਪਣੀ ਸਿਹਤ ਦਾ ਧਿਆਨ
ਦੂਜੇ ਪਾਸੇ ਗਾਹਕ ਦੀ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਪਨੀ ਨੇ ਐਕਸ 'ਤੇ ਲਿਖਿਆ ਕਿ, 'ਐਮਾਜ਼ਾਨ ਆਰਡਰ ਨਾਲ ਤੁਹਾਨੂੰ ਹੋਈ ਅਸੁਵਿਧਾ ਬਾਰੇ ਸੁਣ ਕੇ ਸਾਨੂੰ ਅਫਸੋਸ ਹੈ। ਅਸੀਂ ਇਸ ਦੀ ਜਾਂਚ ਕਰਾਂਗੇ। ਕਿਰਪਾ ਕਰਕੇ ਲੋੜੀਂਦੀ ਜਾਣਕਾਰੀ ਇੱਥੇ ਸਾਂਝੀ ਕਰੋ ਅਤੇ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ। ਅਪਡੇਟਸ ਦੇ ਨਾਲ ਜਲਦੀ ਹੀ ਤੁਹਾਡੇ ਨਾਲ ਗੱਲ ਕਰਾਂਗੇ।'
ਇਹ ਵੀ ਪੜ੍ਹੋ - ਵੱਡੀ ਖ਼ਬਰ: ਦਿੱਲੀ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਵਨ ਕਲਿਆਣ ਨੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ, ਨੇਤਾਵਾਂ ਨੇ ਦਿੱਤੀ ਵਧਾਈ
NEXT STORY