ਚੰਡੀਗੜ੍ਹ (ਬਾਂਸਲ)- 11 ਸਾਲਾਂ ਬਾਅਦ ਹੋਈਆਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਦੀਆਂ ਚੋਣਾਂ ’ਚ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਧੜੇ ਦਾ ਦਬਦਬਾ ਦੇਖਣ ਨੂੰ ਮਿਲਿਆ, ਜਦੋਂ ਕਿ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਚੋਣਾਂ ’ਚ ਦੀਦਾਰ ਸਿੰਘ ਨਲਵੀ ਨੇ ਸਿਰਫ਼ 200 ਵੋਟਾਂ ਨਾਲ ਜਿੱਤ ਦਰਜ ਕੀਤੀ। ਅਸੰਧ ਦੀ ਵਾਰਡ ਨੰਬਰ 18 ਤੋਂ ਜਗਦੀਸ਼ ਸਿੰਘ ਝੀਂਡਾ ਪੰਥਕ ਦਲ ਝੀਂਡਾ ਦੇ ਬੈਨਰ ਹੇਠ ਚੋਣ ਜਿੱਤੇ ਹਨ। ਝੀਂਡਾ ਆਪਣੇ ਜ਼ਿਆਦਾਤਰ ਉਮੀਦਵਾਰਾਂ ਨੂੰ ਚੋਣ ਜਿਤਵਾਉਣ ’ਚ ਕਾਮਯਾਬ ਰਹੇ ਹਨ। ਹਰਿਆਣਾ ਸਿੱਖ ਏਕਤਾ ਦਲ ਦੇ ਮੈਂਬਰ ਪ੍ਰਿਤਪਾਲ ਪੰਨੂ ਅਨੁਸਾਰ ਦਲ ਨੇ ਸੂਬੇ ਦੀਆਂ 40 ਵਾਰਡਾਂ ’ਚੋਂ 7 ਉਮੀਦਵਾਰਾਂ ਨੂੰ ਸਮਰਥਨ ਦਿੱਤਾ, ਜਿਨ੍ਹਾਂ ’ਚੋਂ 5 ਦੀ ਜਿੱਤ ਹੋਈ। ਚੋਣਾਂ ’ਚ 164 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ, ਜਿਨ੍ਹਾਂ ’ਚ 7 ਔਰਤਾਂ ਵੀ ਸ਼ਾਮਲ ਸਨ।
ਇਸ ਵਾਰ ਦੀਆਂ ਚੋਣਾਂ ’ਚ ਪਹਿਲੀ ਵਾਰ ‘ਨੋਟਾ’ ਦਾ ਬਦਲ ਵੀ ਦਿੱਤਾ ਗਿਆ ਅਤੇ ਚੋਣਾਂ ਈ.ਵੀ.ਐੱਮ. ਰਾਹੀਂ ਹੋਈਆਂ, ਹਾਲਾਂਕਿ ਵੀ.ਵੀ.ਪੈਟ ਦੀ ਵਰਤੋਂ ਨਹੀਂ ਕੀਤੀ ਗਈ। ਸੰਤ ਬਲਜੀਤ ਸਿੰਘ ਦਾਦੂਵਾਲ, ਜੋ ਕਾਲਾਂਵਾਲੀ ਦੀ ਵਾਰਡ ਨੰਬਰ 35 ਤੋਂ ਚੋਣ ਮੈਦਾਨ ’ਚ ਸਨ, ਨੂੰ 1,771 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ 3,147 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇਬਾਜ਼ ਬਿੰਦਰ ਸਿੰਘ ਖਾਲਸਾ ਨੇ 4,914 ਵੋਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ- ਨਾਕੇ 'ਤੇ ਖੜ੍ਹੇ ਥਾਣੇਦਾਰ 'ਤੇ ਨੌਜਵਾਨਾਂ ਨੇ ਚੜ੍ਹਾ'ਤੀ ਗੱਡੀ, ਫ਼ਿਰ ਜੋ ਹੋਇਆ...
ਬਲਜੀਤ ਸਿੰਘ ਦਾਦੂਵਾਲ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਆਜ਼ਾਦ ਦੇ ਬੈਨਰ ਹੇਠ ਚੋਣਾਂ ਲੜੀਆਂ, ਜਦੋਂ ਕਿ ਜਗਦੀਸ਼ ਸਿੰਘ ਝੀਂਡਾ ਦੀ ਟੀਮ ਨੇ ਪੰਥਕ ਦਲ (ਝੀਂਡਾ) ਦੇ ਬੈਨਰ ਹੇਠ ਆਪਣੀ ਪਸੰਦ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ। ਬਲਦੇਵ ਸਿੰਘ ਕਾਇਮਪੁਰੀ ਦੀ ਟੀਮ ਨੇ ਹਰਿਆਣਾ ਸਿੱਖ ਪੰਥਕ ਦਲ ਦੇ ਬੈਨਰ ਹੇਠ ਚੋਣ ਲੜੀ ਸੀ, ਜਦੋਂ ਕਿ ਸਿੱਖ ਆਗੂ ਦੀਦਾਰ ਸਿੰਘ ਨਲਵੀ ਦੇ ਉਮੀਦਵਾਰ ਸਿੱਖ ਸਮਾਜ ਸੰਸਥਾ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ।
ਸਿੱਖ ਵੋਟਰਾਂ ’ਚ ਦਿਸਿਆ ਜ਼ਬਰਦਸਤ ਉਤਸ਼ਾਹ
ਚੋਣਾਂ ’ਚ 69.37 ਫ਼ੀਸਦੀ ਵੋਟਿੰਗ ਹੋਈ ਅਤੇ ਸਿਰਸਾ ਜ਼ਿਲੇ ’ਚ ਸਭ ਤੋਂ ਜ਼ਿਆਦਾ 78.56 ਫ਼ੀਸਦੀ ਵੋਟਿੰਗ ਹੋਇਆ। ਇਸ ਵਾਰ ਦੀਆਂ ਚੋਣਾਂ ’ਚ ਨੌਜਵਾਨਾਂ ਅਤੇ ਔਰਤਾਂ ਨੇ ਵੀ ਵੱਡੀ ਗਿਣਤੀ ’ਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਹ ਪਹਿਲਾ ਮੌਕਾ ਸੀ, ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਸੁਤੰਤਰ ਚੋਣਾਂ ਹੋਈਆਂ, ਜਦੋਂ ਕਿ ਪਹਿਲਾਂ ਐੱਸ.ਜੀ.ਪੀ.ਸੀ. ਦੇ ਤਹਿਤ ਹੀ ਮੈਂਬਰ ਚੁਣੇ ਜਾਂਦੇ ਸਨ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਰਡਿੰਗ ਤੋਂ ਡਿੱਗੀ ਰਾਡ ਬਜ਼ੁਰਗ ਵਿਅਕਤੀ ਦੀ ਧੌਣ ’ਚ ਫਸੀ, ਮੌਤ
NEXT STORY