ਤ੍ਰਿਸ਼ੂਰ (ਕੇਰਲ) : ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਐਤਵਾਰ ਸਵੇਰੇ ਸ਼ਰਾਬੀ ਹਾਲਤ ਵਿੱਚ ਪੁਲਸ ਸਟੇਸ਼ਨ ਪਹੁੰਚਿਆ, ਜਿਸ ਦੀ ਗੱਲ ਸੁਣ ਕੇ ਥਾਣੇ ਵਿਚ ਭਾਜੜਾਂ ਪੈ ਗਈਆਂ। ਉਕਤ ਨੌਜਵਾਨ ਨੇ ਦਾਅਵਾ ਕੀਤਾ ਕਿ ਉਸਦੇ ਬੈਗ ਵਿੱਚ ਦੋ ਨਵਜੰਮੇ ਬੱਚਿਆਂ ਦੇ ਕੰਕਾਲ ਹਨ। ਪੁਲਸ ਦੇ ਅਨੁਸਾਰ, ਨੌਜਵਾਨ ਨੇ ਪੁਡੁਕੜ ਪੁਲਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਨਵਜੰਮੇ ਬੱਚੇ ਇੱਕ ਔਰਤ ਨਾਲ ਉਸਦੇ ਸਬੰਧਾਂ ਤੋਂ ਪੈਦਾ ਹੋਏ ਹਨ। ਨੌਜਵਾਨ ਨੇ ਦਾਅਵਾ ਕੀਤਾ ਕਿ ਦੋਵੇਂ ਬੱਚਿਆਂ ਦੀ ਵੱਖ-ਵੱਖ ਸਮੇਂ ਅਤੇ ਵੱਖ-ਵੱਖ ਥਾਵਾਂ 'ਤੇ ਮੌਤ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਫ਼ਨਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ LPG ਗੈਸ ਸਿਲੰਡਰ ਸਣੇ ਇਹ ਨਿਯਮ, ਲੋਕਾਂ ਦੀਆਂ ਜੇਬ੍ਹਾਂ 'ਤੇ ਪਵੇਗਾ ਅਸਰ
ਪੁਲਸ ਨੇ ਦੱਸਿਆ ਕਿ ਨੌਜਵਾਨ ਦੀ ਉਮਰ 26 ਸਾਲ ਹੈ, ਜਦੋਂ ਕਿ ਸਬੰਧਤ ਔਰਤ 21 ਸਾਲ ਦੀ ਹੈ। ਦੋਵੇਂ ਅਣਵਿਆਹੇ ਹਨ। ਪੁਲਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਮਾਮਲੇ ਦੇ ਸਬੰਧ ਵਿਚ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "ਐਤਵਾਰ ਨੂੰ ਲਗਭਗ 12:30 ਵਜੇ, ਨੌਜਵਾਨ ਪੁਲਸ ਸਟੇਸ਼ਨ ਪਹੁੰਚਿਆ ਅਤੇ ਕਿਹਾ ਕਿ ਉਸਦੇ ਬੈਗ ਵਿੱਚ ਦੋ ਨਵਜੰਮੇ ਬੱਚਿਆਂ ਦੇ ਕੰਕਾਲ ਹਨ।" ਨੌਜਵਾਨ ਨੇ ਕਿਹਾ ਕਿ ਇਕ ਬੱਚੇ ਦੀ ਮੌਤ 4 ਸਾਲ ਪਹਿਲਾ ਹੋਈ ਸੀ ਅਤੇ ਦੂਜੇ ਬੱਚੇ ਦੀ ਮੌਤ 2 ਸਾਲ ਪਹਿਲਾਂ ਹੋਈ ਸੀ। ਅਸੀਂ ਉਸਦੇ ਦਾਅਵਿਆਂ ਦੀ ਪੁਸ਼ਟੀ ਕਰ ਰਹੇ ਹਾਂ ਅਤੇ ਇਸ ਵੇਲੇ ਇਸ ਮਾਮਲੇ ਨੂੰ ਸੰਭਾਵਿਤ ਕਤਲ ਦੇ ਮਾਮਲੇ ਵਜੋਂ ਦੇਖ ਰਹੇ ਹਾਂ।
ਇਹ ਵੀ ਪੜ੍ਹੋ : ਸਰੀਰਕ ਸੰਬੰਧ ਬਣਾਉਣ ਮਗਰੋਂ ਵਿਆਹ ਤੋਂ ਮੁੱਕਰਨ ਵਾਲੇ Boyfriend ਸਾਵਧਾਨ! ਖਾਣੀ ਪੈ ਸਕਦੀ ਜੇਲ੍ਹ ਦੀ ਹਵਾ
ਪੁਲਸ ਅਧਿਕਾਰੀ ਦੇ ਅਨੁਸਾਰ ਨੌਜਵਾਨਾਂ ਦੁਆਰਾ ਦੱਸੇ ਗਏ ਦੋ ਦਫ਼ਨਾਉਣ ਵਾਲੇ ਸਥਾਨਾਂ, ਇੱਕ ਜਨਤਕ ਸ਼ਮਸ਼ਾਨਘਾਟ ਅਤੇ ਦੂਜਾ ਇੱਕ ਨਿੱਜੀ ਜ਼ਮੀਨ ਦਾ ਮੁਆਇਨਾ ਕੀਤਾ ਜਾਵੇਗਾ। ਜਾਂਚ ਵਿੱਚ ਫੋਰੈਂਸਿਕ ਮਾਹਿਰਾਂ ਅਤੇ ਮੈਡੀਕਲ ਟੀਮ ਦੀ ਮਦਦ ਲਈ ਜਾਵੇਗੀ। ਉਨ੍ਹਾਂ ਕਿਹਾ, "ਅਸੀਂ ਸਾਰੇ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਫਿਲਹਾਲ ਇਹ ਕਹਿਣਾ ਸੰਭਵ ਨਹੀਂ ਹੈ ਕਿ ਇਹ ਕਤਲ ਦਾ ਮਾਮਲਾ ਹੈ ਜਾਂ ਨਹੀਂ। ਜਾਂਚ ਜਾਰੀ ਹੈ।" ਅਧਿਕਾਰੀ ਨੇ ਕਿਹਾ ਕਿ ਚਲਾਕੁਡੀ ਦੇ ਡਿਪਟੀ ਸੁਪਰਡੈਂਟ ਦੀ ਅਗਵਾਈ ਵਾਲੀ ਪੁਲਸ ਟੀਮ ਨਵਜੰਮੇ ਬੱਚਿਆਂ ਦੀ ਪਛਾਣ ਅਤੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਧੀਆਂ ਦੇ ਤਾਹਨਿਆਂ ਤੋਂ ਦੁਖ਼ੀ ਰਿਟਾਇਰਡ ਫ਼ੌਜੀ ਪਿਓ, ਕਰੋੜਾਂ ਦੀ ਜਾਇਦਾਦ ਦਾ ਜੋ ਕੀਤਾ...
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਤਲਾਬ 'ਚ ਨਹਾਉਣ ਗਏ 3 ਬੱਚੇ ਡੁੱਬੇ, ਦੋ ਦੀ ਦਰਦਨਾਕ ਮੌਤ, ਇੱਕ ਗੰਭੀਰ
NEXT STORY