ਨਾਹਨ- ਸਾਬਕਾ ਰਾਸ਼ਟਰਪਤੀ ਏ. ਪੀ. ਜੇ ਅਬਦੁਲ ਕਲਾਮ ਨੂੰ ਅੱਜ ਸਿਰਮੌਰ ਜ਼ਿਲਾ 'ਚ ਕਈ ਸਥਾਨਾਂ 'ਤੇ ਸ਼ਰਧਾਜਲੀ ਦਿੱਤੀ ਗਈ। ਭਾਰਤ ਰਤਨ ਅਬਦੁਲ ਕਲਾਮ ਨੂੰ ਸ਼ਰਧਾਜਲੀ ਦੇਣ ਲਈ ਬੁੱਧਵਾਰ ਨੂੰ ਨਾਹਨ ਕਾਲੇਜ 'ਚ ਸ਼ਰਧਾਜਲੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ 'ਚ ਸੈਂਕੜੇ ਵਿਦਿਆਰਥੀਆਂ ਨੇ ਇਕੱਠੇ ਸਾਬਕਾ ਰਾਸ਼ਟਰਪਤੀ ਨੂੰ ਸ਼ਰਧਾਜਲੀ ਦਿੱਤੀ। ਇਸ ਦੌਰਾਨ ਕਾਲਜ ਪ੍ਰਿੰਸੀਪਲ ਦੀਕਸ਼ਾ ਮਲਹੋਤਰਾ ਸਮੇਤ ਪੂਰਾ ਕਾਲਜ ਸਟਾਫ ਮੌਜੂਦ ਰਿਹਾ। ਉਥੇ ਹੀ ਵਿਦਿਆਰਥੀ ਐੱਨ. ਐੱਸ. ਯੂ. ਆਈ ਨੇ ਕਾਂਗਰਸ ਭਵਨ ਨਾਹਨ 'ਚ ਇਕੱਠੇ ਹੋ ਕੇ ਸਾਬਕਾ ਰਾਸ਼ਟਰਪਤੀ ਦੀ ਪ੍ਰਤਿਮਾ 'ਤੇ ਫੁੱਲ ਚੜ੍ਹਾ ਕੇ ਸ਼ਰਧਾਜਲੀ ਦਿੱਤੀ। ਵਿਦਿਆਰਥੀ ਸੰਗਠਨ ਏ. ਬੀ. ਵੀ. ਪੀ ਦੀ ਨਾਹਨ ਈਕਾਈ ਨੇ ਵੀ ਕਾਲਜ ਕੰਪਲੈਕਸ 'ਚ ਸ਼ਰਧਾਜਲੀ ਸਮਾਰੋਹ ਆਯੋਜਿਤ ਕੀਤਾ।
ਮਾਨਹਾਨੀ ਮਾਮਲੇ 'ਚ ਸਮਰਿਤੀ ਈਰਾਨੀ ਨੂੰ ਅਦਾਲਤ 'ਚ ਪੇਸ਼ੀ ਤੋਂ ਛੋਟ
NEXT STORY