ਬੀੜ (ਏਜੰਸੀ) - ਮਰਾਠਾ ਰਾਖਵੇਂਕਰਨ ਦੀ ਮੰਗ ਕਰ ਰਹੇ ਕਾਰਕੁੰਨ ਮਨੋਜ ਜਰਾਂਗੇ ਨੇ ਬੁੱਧਵਾਰ ਨੂੰ ਕਿਹਾ ਕਿ ਲੰਬੀ ਯਾਤਰਾ ਅਤੇ ਭੁੱਖ ਹੜਤਾਲ ਜਾਰੀ ਰਹਿਣ ਕਰ ਕੇ ਸਿਹਤ ਵਿਗੜਨ ਕਾਰਨ ਉਨ੍ਹਾਂ ਦਾ ਮੁੰਬਈ ਦੌਰਾ ਰੱਦ ਹੋ ਸਕਦਾ ਹੈ। ਜਾਲਨਾ ਦੇ ਅੰਤਰਵਾਲੀ ਸਰਾਟੀ ਤੋਂ ਰਵਾਨਾ ਹੋਣ ਦੇ ਲੱਗਭਗ 14 ਘੰਟਿਆਂ ਬਾਅਦ ਜਰਾਂਗੇ ਦੁਪਹਿਰ ਤੋਂ ਪਹਿਲਾਂ ਲੱਗਭਗ 11 ਵਜੇ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੇ ਪਾਟੋਦਾ ਪਹੁੰਚੇ, ਜਿੱਥੇ ਉਨ੍ਹਾਂ ਨੇ ਇਕ ਸਭਾ ਨੂੰ ਸੰਬੋਧਨ ਵੀ ਕੀਤਾ। ਮਰਾਠਾ ਕਾਰਕੁੰਨ ਨੇ ਕਿਹਾ ਕਿ ਉਨ੍ਹਾਂ ਦੇ ਪੇਟ ਅਤੇ ਪੈਰਾਂ ਵਿਚ ਤੇਜ਼ ਸਾੜ ਪੈ ਰਿਹਾ ਹੈ।
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਰਾਮ ਰਹੀਮ ਦੀ 21 ਦਿਨਾਂ ਪੈਰੋਲ ਖ਼ਤਮ, ਅੱਜ ਵਾਪਸ ਜਾਵੇਗਾ ਜੇਲ੍ਹ
ਇਸ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਰਹਿਣ ’ਤੇ ਤਾਂ ਮੈਂ ਯਾਤਰਾ ਜਾਰੀ ਰੱਖ ਸਕਦਾ ਹਾਂ ਪਰ ਭੁੱਖ-ਹੜਤਾਲ ਜਾਰੀ ਰਹਿਣ ਵਿਚਾਲੇ ਇੰਨੀ ਲੰਬੀ ਯਾਤਰਾ ਠੀਕ ਨਹੀਂ ਹੈ। ਜੇਕਰ ਕੋਈ ਬਦਲ ਨਹੀਂ ਬਚਿਆ ਤਾਂ ਇਹ ਦੌਰਾ ਰੱਦ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਗਣੇਸ਼ ਉਤਸਵ ਦੌਰਾਨ ਕਾਨੂੰਨ-ਵਿਵਸਥਾ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਮਨੋਜ ਜਰਾਂਗੇ ਨੂੰ ਆਜ਼ਾਦ ਮੈਦਾਨ ਵਿਚ ਅੰਦੋਲਨ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਰਾਂਗੇ ਕੁਨਬੀ ਜਾਤੀ ਵੰਸ਼ਾਵਲੀ ਵਾਲੇ ਮਰਾਠਾ ਭਾਈਚਾਰੇ ਦੇ ਮੈਂਬਰਾਂ ਲਈ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪਿਛਲੇ 18 ਦਿਨਾਂ ਤੋਂ ਭੁੱਖ-ਹੜਤਾਲ ’ਤੇ ਹਨ।
ਇਹ ਵੀ ਪੜ੍ਹੋ : ਅਧਿਆਪਕਾਂ ਦੀ 3 ਵਾਰ ਲੱਗਿਆ ਕਰੇਗੀ ਹਾਜ਼ਰੀ! ਨਹੀਂ ਤਾਂ ਕੱਟੀ ਜਾਵੇਗੀ ਤਨਖ਼ਾਹ, ਸ਼ਿਮਲਾ 'ਚ ਹੋ ਗਿਆ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਯੁੱਧਿਆ ’ਚ ਅਮਿਤਾਭ ਦਾ ਵੱਡਾ ਉਪਰਾਲਾ, ਪਿਤਾ ਹਰਿਵੰਸ਼ ਰਾਏ ਦੇ ਨਾਂ ’ਤੇ ਬਣੇਗੀ 20 ਤੋਂ ਵੱਧ ਕਮਰਿਆਂ ਵਾਲੀ ਧਰਮਸ਼ਾਲਾ
NEXT STORY