ਉਜੈਨ (ਭਾਸ਼ਾ)- ਜ਼ਿਲ੍ਹਾ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਨੇ 41 ਸਾਲਾ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਚਾਹ ਨਾ ਬਣਾਉਣ ਨੂੰ ਲੈ ਕੇ ਪਤਨੀ ਦਾ ਕਤਲ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਝਾਰਦਾ ਥਾਣਾ ਇਲਾਕੇ ਦੇ ਘਾਟੀਆ ਪਿੰਡ ’ਚ ਸ਼ਨੀਵਾਰ ਨੂੰ ਵਾਪਰੀ। ਝਾਰਦਾ ਥਾਣੇ ਦੇ ਮੁਖੀ ਵਰਿੰਦਰ ਸਿੰਘ ਨੇ ਦੱਸਿਆ ਕਿ ਚਾਹ ਨਾ ਬਣਾਉਣ ਨੂੰ ਲੈ ਕੇ ਨਾਰਾਜ਼ ਦੋਸ਼ੀ ਨੇ ਆਪਣੀ 40 ਸਾਲਾ ਪਤਨੀ ’ਤੇ ਕਥਿਤ ਤੌਰ ’ਤੇ ਚਕਲੇ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਡੂੰਘੀ ਆਸਥਾ ਦਾ ਕੇਂਦਰ ਬਣਿਆ ਇਹ ਮੰਦਰ, ਨੌਕਰੀ ਲਈ ਕੰਧ ’ਤੇ ਲਿਖੀ ਜਾਂਦੀ ਹੈ ਮਨੋਕਾਮਨਾ
ਉਨ੍ਹਾਂ ਦੱਸਿਆ ਕਿ ਦੋਸ਼ੀ ਉਸ ਤੋਂ ਬਾਅਦ ਪਤਨੀ ਨੂੰ ਹਸਪਤਾਲ ਲੈ ਗਿਆ, ਜਿਥੇ ਉਸ ਨੇ ਦਾਅਵਾ ਕੀਤਾ ਕਿ ਪਤਨੀ ਨੂੰ ਕਰੰਟ ਲੱਗਾ ਹੈ। ਅਧਿਕਾਰੀ ਨੇ ਦੱਸਿਆ ਪਰ ਪੀੜਤਾ ਦੇ ਸਰੀਰ ’ਤੇ ਕਰੰਟ ਲੱਗਣ ਦਾ ਕੋਈ ਨਿਸ਼ਾਨ ਨਹੀਂ ਸੀ ਅਤੇ ਬਾਅਦ ’ਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀ ਲਗਾਤਾਰ ਪੁਲਸ ਨੂੰ ਭੁਲੇਖੇ ’ਚ ਪਾਉਂਦਾ ਰਿਹਾ ਪਰ ਪੋਸਟਮਾਰਟਮ ਰਿਪੋਰਟ ’ਚ ਕਾਰਨ ਕੁਝ ਹੋਰ ਹੀ ਨਜ਼ਰ ਆਇਆ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਪਰ ਬਾਅਦ ’ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਅਪਰਾਧ ਕਬੂਲ ਕਰ ਲਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ, 6 ਲੱਖ ਦੀ ਸਮੈਕ ਬਰਾਮਦ
NEXT STORY