ਹੈਦਰਾਬਾਦ— ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ 'ਤੇ ਚੱਲਦਾ ਹੈ ਅਤੇ ਜਦੋਂ ਉਸ ਰਿਸ਼ਤੇ 'ਚ ਧੋਖਾ ਹੋਵੇ ਤਾਂ ਦਰਾੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਹੈਦਰਾਬਾਦ ਦਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤੀ ਨੇ ਆਪਣੀ ਪਤਨੀ ਦੀ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਤੀ ਨੇ ਪਤਨੀ ਦੀ ਅਸ਼ਲੀਲ ਤਸਵੀਰਾਂ ਅਤੇ ਬਿਤਾਏ ਪਲਾਂ ਦਾ ਵੀਡੀਓ ਇਕ ਮੋਬਾਇਲ ਐਪ ਜ਼ਰੀਏ ਆਪਣੇ ਦੋਸਤ ਨੂੰ ਭੇਜ ਦਿੱਤਾ। ਪਤਨੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਪੀੜਿਤ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਈਬਰ ਕ੍ਰਾਇਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇੰਗਲੈਂਡ 'ਚ ਇਕਲੌਤੇ ਪੁੱਤਰ ਦਾ ਕਤਲ, ਇਨਸਾਫ ਲਈ ਦਰ-ਦਰ ਭਟਕ ਰਹੇ ਨੇ ਮਾਪੇ, ਵਿਦੇਸ਼ ਮੰਤਰੀ ਨੂੰ ਲਾਈ ਮਦਦ ਦੀ ਗੁਹਾਰ (ਤਸਵੀਰਾਂ)
NEXT STORY