ਮੁਜ਼ੱਫਰਨਗਰ— ਸੁਪਰੀਮ ਕੋਰਟ ਦੇ ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਕਰਾਰ ਦੇਣ ਤੋਂ ਬਾਅਦ ਵੀ ਇਸ ਨਾਲ ਜੁੜੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਯੂ.ਪੀ. ਦੇ ਸਹਾਰਨਪੁਰ ਦਾ ਹੈ, ਜਿੱਥੇ ਇਕ ਔਰਤ ਦਾ ਦਾਅਵਾ ਹੈ ਕਿ ਦਾਜ ਦੀ ਮੰਗ ਪੂਰੀ ਨਾ ਕਰ ਸਕਣ ਕਾਰਨ ਉਸ ਦੇ ਪਤੀ ਨੇ ਨਾ ਸਿਰਫ ਉਸ ਨੂੰ ਤਲਾਕ ਦੇ ਦਿੱਤਾ ਸਗੋਂ ਉਸ ਦੀ ਛੋਟੀ ਭੈਣ ਨਾਲ ਫਰਾਰ ਹੋ ਗਿਆ।
ਇਹ ਘਟਨਾ ਬੀਤੇ ਵੀਰਵਾਰ ਨੂੰ ਸਹਾਰਨਪੁਰ ਜ਼ਿਲੇ ਦੇ ਦੇਵਬੰਦ ਦੇ ਪਠਾਨਪੁਰਾ ਕਾਲੋਨੀ 'ਚ ਹੋਈ ਪਰ ਪੀੜਤਾ ਨੂਰਜਹਾਂ ਬੇਗਮ (27) ਨੇ ਐਤਵਾਰ ਨੂੰ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਆਪਣੀ ਸ਼ਿਕਾਇਤ 'ਚ ਨੂਰਜਹਾਂ ਨੇ ਦੱਸਿਆ ਕਿ ਉਸ ਦਾ ਵਿਆਹ ਗੁਆਂਢ 'ਚ ਰਹਿਣ ਵਾਲੇ ਅਰਸ਼ਦ ਅਹਿਮਦ ਨਾਲ ਤਿੰਨ ਸਾਲ ਪਹਿਲਾਂ ਹੋਇਆ ਸੀ। ਦੋਹਾਂ ਦੀ ਇਕ ਬੇਟੀ ਹੈ।
ਨੂਰਜਹਾਂ ਨੇ ਕਿਹਾ ਕਿ ਉਸ ਦਾ ਪਤੀ ਹਮੇਸ਼ਾ ਦਾਜ ਦੀ ਮੰਗ ਕਰਦਾ ਸੀ। 7 ਦਸੰਬਰ ਨੂੰ ਨੂਰਜਹਾਂ ਦੇ ਪਤੀ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਪਰ ਗੁਆਂਢੀਆਂ ਨੇ ਬਚਾ ਲਿਆ। ਨੂਰਜਹਾਂ ਅੱਗੇ ਕਹਿੰਦੀ ਹੈ,''ਇਸ ਤੋਂ ਬਾਅਦ ਪਤੀ ਨੇ ਤਿੰਨ ਤਲਾਕ ਦੇ ਦਿੱਤਾ ਅਤੇ ਮੇਰੇ ਸਾਰੇ ਗਹਿਣੇ ਲੈ ਕੇ ਮੇਰੀ ਭੈਣ ਨਾਲ ਫਰਾਰ ਹੋ ਗਿਆ।'' ਸਹਾਰਨਪੁਰ ਦੇ ਐੱਸ.ਐੱਸ.ਪੀ. ਬਬਲੂ ਕੁਮਾਰ ਨੇ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਦੋਸ਼ੀ ਦੇ ਖਿਲਾਫ ਕਾਰਵਾਈ ਹੋਵੇਗੀ।
ਕੈਸ਼ ਵੈਨ 'ਤੇ ਹਮਲਾ, 2 ਸੁਰੱਖਿਆ ਕਰਮਚਾਰੀਆਂ ਦੀ ਮੌਤ
NEXT STORY