ਬੇਲਗਾਵੀ- ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਸਾੜ੍ਹੀ ਦੀ ਬਜਾਏ 'ਨਾਈਟ ਡਰੈੱਸ' ਪਹਿਨਣ 'ਤੇ ਇਤਰਾਜ਼ ਜਤਾਉਂਦੇ ਹੋਏ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਖਾਨਾਪੁਰ ਤਾਲੁਕਾ ਦੇ ਨੰਦਗੜ੍ਹ ਪਿੰਡ 'ਚ ਹੋਈ। ਪੁਲਸ ਅਨੁਸਾਰ, ਦੋਸ਼ੀ ਕ੍ਰਿਸ਼ਨਾ ਪਾਟਿਲ (34) ਨੂੰ ਆਪਣੀ 32 ਸਾਲਾ ਪਤਨੀ ਮੰਜੁਲਾ ਪਾਟਿਲ ਦੇ ਘਰ 'ਚ 'ਨਾਈਟ ਡਰੈੱਸ' ਪਹਿਨਣ 'ਤੇ ਇਤਰਾਜ਼ ਸੀ ਅਤੇ ਉਹ ਹਮੇਸ਼ਾ ਇਸ ਮੁੱਦੇ 'ਤੇ ਬਹਿਸ ਕਰਦਾ ਸੀ।
ਪੁਲਸ ਨੇ ਦੱਸਿਆ ਕਿ ਇਸੇ ਗੱਲ ਨੂੰ ਲੈ ਕੇ ਜੋੜੇ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ ਦੋਸ਼ੀ ਨੇ ਆਪਣੀ ਪਤਨੀ 'ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਔਰਤ ਕਰੀਬ 80 ਫੀਸਦੀ ਝੁਲਸ ਗਈ ਹੈ। ਪਹਿਲਾਂ ਉਸ ਨੂੰ ਬੇਲਗਾਵੀ ਆਯੂਰਵਿਗਿਆਨ ਸੰਸਥਾ 'ਚ ਦਾਖ਼ਲ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਗੋਆ ਦੇ ਇਕ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਇਸ ਸੰਬੰਧ 'ਚ ਨੰਦਗੜ੍ਹ ਥਾਣੇ 'ਚ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਅਨੁਸਾਰ, ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
"ਰਾਹੁਲ ਬਾਬਾ ਨਾਲ ਰਹਿ ਕੇ ਖੜਗੇ ਦੀ ਭਾਸ਼ਾ ਵਿਗੜੀ...'', ਅਮਿਤ ਸ਼ਾਹ ਦਾ ਕਾਂਗਰਸ 'ਤੇ ਪਲਟਵਾਰ
NEXT STORY