ਬੁਲੰਦਸ਼ਹਿਰ— ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਰਹਿਣ ਵਾਲੀ ਇਕ ਲੜਕੀ ਦਾ ਆਪਣੇ ਸ਼ੌਹਰ (ਪਤੀ) ਨਾਲ ਮਾਮੂਲੀ ਗੱਲ 'ਤੇ ਵਿਵਾਦ ਹੋ ਗਿਆ। ਵਿਵਾਦ ਤੋਂ ਬਾਅਦ ਗੁੱਸੇ 'ਚ ਸ਼ੌਹਰ ਨੇ ਤਿੰਨ ਤਲਾਕ ਕਹਿ ਕੇ ਤਲਾਕ ਦੇ ਦਿੱਤਾ। ਉਸ ਤੋਂ ਬਾਅਦ ਔਰਤ ਦੇ 3 ਜੇਠਾਂ ਨੇ ਨਵ-ਵਿਆਹੁਤਾ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦੀ ਰਿਪੋਰਟ 'ਤੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਬੁਲੰਦਸ਼ਹਿਰ ਦੇ ਪਿੰਡ ਆਸਿਫਾਬਾਦ ਚੰਦਰਪੁਰਾ ਦੀ ਰਹਿਣ ਵਾਲੀ ਲੜਕੀ ਨਾਜਿਸ਼ ਦਾ ਨਿਕਾਹ 6 ਮਹੀਨੇ ਪਹਿਲਾਂ ਮੇਰਠ 'ਚ ਹੋਇਆ ਸੀ। ਨਿਕਾਹ 'ਚ 10 ਲੱਖ ਰੁਪਏ ਖਰਚ ਕੀਤੇ ਗਏ ਸਨ। ਪੀੜਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਅਨੁਸਾਰ ਤਾਂ 16 ਜੂਨ ਨੂੰ ਮਾਮੂਲੀ ਗੱਲ 'ਤੇ ਘਰ 'ਚ ਝਗੜਾ ਹੋ ਗਿਆ ਸੀ, ਜਿਸ ਤੋਂ ਨਾਰਾਜ਼ ਪਤੀ ਨੇ ਪਤਨੀ ਨੂੰ ਤਿੰਨ ਵਾਰ ਤਲਾਕ ਕਹਿ ਕੇ ਤਲਾਕ ਦੇ ਦਿੱਤਾ ਅਤੇ ਘਰੋਂ ਚੱਲਾ ਗਿਆ। ਇਸ ਤੋਂ ਬਾਅਦ 18 ਜੂਨ ਨੂੰ ਨਵ-ਵਿਆਹੁਤਾ ਦੇ ਤਿੰਨ ਜੇਠਾਂ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਕੁੱਟਮਾਰ ਕਰ ਕੇ ਚੱਲਦੀ ਕਾਰ ਤੋਂ ਉਸ ਦੇ ਪਿੰਡ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ।
ਪੀੜਤ ਪਰਿਵਾਰ ਨੇ 2 ਜੁਲਾਈ ਨੂੰ ਦਰਜ ਕਰਵਾਈ ਰਿਪੋਰਟ
ਪੀੜਤ ਪਰਿਵਾਰ ਨੇ 2 ਜੁਲਾਈ ਨੂੰ ਮਾਮਲੇ ਦੀ ਰਿਪੋਰਟ ਬੁਲੰਦਸ਼ਹਿਰ ਦੇ ਗੁਲਾਵਠੀ ਕੋਤਵਾਲੀ 'ਚ ਦਰਜ ਕਰਵਾਈ ਪਰ ਪੁਲਸ ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ। ਘਟਨਾ ਵਾਲੀ ਜਗ੍ਹਾ ਜ਼ਿਲਾ ਮੇਰਠ ਹੋਣ ਕਾਰਨ ਮੁਕੱਦਮੇ ਨੂੰ ਜਾਂਚ ਲਈ ਮੇਰਠ ਭੇਜ ਦਿੱਤਾ ਹੈ। ਪਰਿਵਾਰ ਵਾਲਿਆਂ ਅਨੁਸਾਰ ਪੁਲਸ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕਰਵਾਉਣ ਦਾ ਦਾਅਵਾ ਕਰ ਰਹੀ ਹੈ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਉਹ ਗੰਭੀਰ ਨਜ਼ਰ ਨਹੀਂ ਆ ਰਹੀ। ਹਾਲਾਂਕਿ ਪੁਲਸ ਨੇ ਤਿੰਨ ਤਲਾਕ ਅਤੇ ਗੈਂਗਰੇਪ ਦੀਆਂ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਹੈ।
ਗੁਜਰਾਤ 'ਚ 2 ਰਾਜ ਸਭਾ ਸੀਟਾਂ ਲਈ ਵੋਟਿੰਗ ਜਾਰੀ
NEXT STORY