ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਤੋਂ ਸਹੁਰੇ ਅਤੇ ਨੂੰਹ ਦੇ ਰਿਸ਼ਤੇ ਨੂੰ ਖਰਾਬ ਕਰਨ ਵਾਲੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਫਿਰੋਜ਼ਾਬਾਦ ਜ਼ਿਲ੍ਹੇ 'ਚ, ਇੱਕ ਪੁੱਤਰ ਨੇ ਆਪਣੇ ਪਿਤਾ ‘ਤੇ ਅਦਾਲਤ 'ਚ ਆਪਣੀ ਨੂੰਹ ਨਾਲ ਵਿਆਹ ਕਰਨ ਦਾ ਦੋਸ਼ ਲਗਾਇਆ ਹੈ। ਮਾਮਲੇ 'ਚ ਪੁੱਤਰ ਦੀ ਸ਼ਿਕਾਇਤ ਤੋਂ ਬਾਅਦ, ਪੁਲਸ ਜਾਂਚ 'ਚ ਲੱਗੀ ਹੋਈ ਹੈ। ਇਸ ਮਾਮਲੇ ਬਾਰੇ ਜਾਣਨ ਤੋਂ ਬਾਅਦ, ਪਿੰਡ ਵਾਸੀਆਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਕੋਈ ਇਸ ਹੱਦ ਤੱਕ ਡਿੱਗ ਕੇ ਰਿਸ਼ਤੇ ਨੂੰ ਖਰਾਬ ਕਰ ਸਕਦਾ ਹੈ।ਦਰਅਸਲ, ਇਹ ਪੂਰਾ ਮਾਮਲਾ ਫਿਰੋਜ਼ਾਬਾਦ ਜ਼ਿਲ੍ਹੇ ਦੇ ਫਰੀਦਾ ਥਾਣਾ ਖੇਤਰ ਦੇ ਇੱਕ ਪਿੰਡ ਨਾਲ ਸਬੰਧਤ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਨੌਕਰੀ ਦੇ ਸਬੰਧ 'ਚ ਅਰਬ ਦੇਸ਼ 'ਚ ਰਹਿੰਦਾ ਹੈ ਅਤੇ 2 ਸਾਲ ਬੀਤ ਜਾਣ ਤੋਂ ਬਾਅਦ ਵੀ ਆਪਣੇ ਘਰ ਨਹੀਂ ਪਰਤਿਆ ਹੈ।
ਇਹ ਵੀ ਪੜ੍ਹੋ- ਅਦਾਕਾਰਾ ਰਾਖੀ ਸਾਵੰਤ ਨੂੰ ਸੰਮਨ ਜਾਰੀ, ਜਾਣੋ ਕੀ ਹੈ ਮਾਮਲਾ
ਜੋੜੇ ਦੇ ਦੋ ਪੁੱਤਰ ਵੀ ਹਨ, ਜਿਨ੍ਹਾਂ ਵਿੱਚੋਂ ਵੱਡੇ ਪੁੱਤਰ ਦਾ ਵਿਆਹ 5 ਸਾਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ ਦੇ ਵਿਦੇਸ਼ ਤੋਂ ਨਾ ਪਰਤਣ ਪਿੱਛੋਂ ਔਰਤ ਆਪਣੇ ਸਹੁਰੇ ਨਾਲ ਰਹਿਣ ਲੱਗ ਗਈ ਹੈ। ਔਰਤ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਔਰਤ ਦਾ ਪਤੀ ਪਤਨੀ ਨੂੰ ਛੱਡ ਕੇ ਪੈਸੇ ਕਮਾਉਣ ਲਈ ਅਰਬ ਦੇਸ਼ ਚਲਾ ਗਿਆ ਸੀ।
ਇਹ ਵੀ ਪੜ੍ਹੋ- ਤਸਵੀਰਾਂ ਖਿੱਚਵਾਉਣ ਦੇ ਬਹਾਨੇ ਮਸ਼ਹੂਰ ਕਾਮੇਡੀਅਨ ਨੂੰ ਮਿਲੇ ਚੋਰ, ਖੁਦ ਖੋਲ੍ਹਿਆ ਭੇਤ
ਇੱਥੇ, ਪੁੱਤਰ ਦੇ ਪੈਸੇ ਕਮਾਉਣ ਲਈ ਬਾਹਰ ਜਾਣ ਤੋਂ ਬਾਅਦ ਦੋਸ਼ ਹੈ ਕਿ ਇਸ ਦੌਰਾਨ ਸਹੁਰਾ ਆਪਣੀ ਨੂੰਹ ਦੇ ਨੇੜੇ ਆਉਣ ਲੱਗਾ ਅਤੇ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁੱਤਰ ਬਾਹਰੋਂ ਵਾਪਸ ਨਹੀਂ ਆਇਆ ਤਾਂ ਸਹੁਰਾ ਨੂੰਹ ਦੋਵੇਂ ਇਕੱਠੇ ਰਹਿਣ ਲੱਗ ਪਏ।ਵੀਡੀਓ 'ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਕਈ ਲੋਕ ਔਰਤ ਨੂੰ ਰਿਸ਼ਤੇ ਦੀ ਦੁਹਾਈ ਦੇ ਰਹੇ ਹਨ ਤਾਂ ਕਈ ਲੋਕ ਹੋਰ ਸਲਾਹਾਂ ਦਿੰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੈ ਅਤੇ ਜਗਬਾਣੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੜੇਮਾਰੀ ਅਤੇ ਤੇਜ਼ ਹਵਾਵਾਂ ਦੀ ਚਿਤਾਵਨੀ, ਇਨ੍ਹਾਂ ਸੂਬਿਆਂ 'ਚ ਮੀਂਹ ਦਾ ਅਲਰਟ
NEXT STORY