ਦੇਵਰੀਆ- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ 'ਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ, ਜੋ 10 ਦਿਨ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕ ਦੀ ਲਾਸ਼ ਉਸ ਦੇ ਘਰ ਤੋਂ ਲਗਭਗ 55 ਕਿਲੋਮੀਟਰ ਦੂਰ ਇਕ ਖੇਤ 'ਚ ਪਏ ਸੂਟਕੇਸ 'ਚੋਂ ਬਰਾਮਦ ਕੀਤੀ ਗਈ ਹੈ। ਪੁਲਸ ਅਨੁਸਾਰ, ਮ੍ਰਿਤਕ ਨੌਸ਼ਾਦ ਅਹਿਮਦ (38) ਦਸ ਦਿਨ ਪਹਿਲਾਂ ਦੁਬਈ ਤੋਂ ਭਟੌਲੀ ਪਿੰਡ ਵਾਪਸ ਆਇਆ ਸੀ ਅਤੇ ਉਸ ਦੇ ਸੂਟਕੇਸ 'ਤੇ ਜਹਾਜ਼ ਕੰਪਨੀ ਟੈਗ ਰਾਹੀਂ ਉਸ ਦੀ ਪਛਾਣ ਕੀਤੀ ਗਈ ਸੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਾਰਕੁਲਵਾ ਥਾਣਾ ਖੇਤਰ ਦੇ ਪਟਖੌਲੀ ਪਿੰਡ ਦੇ ਰਹਿਣ ਵਾਲੇ ਇਕ ਕਿਸਾਨ ਨੇ ਐਤਵਾਰ ਸਵੇਰੇ ਆਪਣੇ ਖੇਤ 'ਚ ਇਕ ਲਾਵਾਰਿਸ ਟਰਾਲੀ ਬੈਗ ਦੇਖਿਆ, ਜਿਸ ਦੇ ਅੰਦਰ ਇਕ ਵਿਅਕਤੀ ਦੀ ਲਾਸ਼ ਦੇ ਟੁਕੜੇ ਰੱਖੇ ਹੋਏ ਸਨ। ਉਨ੍ਹਾਂ ਕਿਹਾ ਕਿ ਪੁਲਸ ਨੇ ਸੂਟਕੇਸ 'ਤੇ ਲੱਗੇ ਜਹਾਜ਼ ਕੰਪਨੀ ਦੇ ਟੈਗ ਰਾਹੀਂ ਮ੍ਰਿਤਕ ਦੀ ਪਛਾਣ ਕੀਤੀ। ਅਧਿਕਾਰੀ ਦੇ ਅਨੁਸਾਰ, ਜਦੋਂ ਪੁਲਸ ਨੌਸ਼ਾਦ ਦੇ ਘਰ ਪਹੁੰਚੀ, ਤਾਂ ਉਸ ਦੀ ਪਤਨੀ ਰਜ਼ੀਆ ਨੇ ਸ਼ੁਰੂ 'ਚ ਦਾਅਵਾ ਕੀਤਾ ਕਿ ਉਹ ਪਿਛਲੀ ਰਾਤ ਬਾਹਰ ਗਿਆ ਸੀ।
ਇਹ ਵੀ ਪੜ੍ਹੋ : ਪਤਨੀ ਨੇ ਸਾਬਕਾ DGP ਦਾ ਕੀਤਾ ਕਤਲ, ਫਿਰ ਦੋਸਤ ਨੂੰ ਵੀਡੀਓ ਕਾਲ ਕਰ ਕੇ ਕਿਹਾ- 'ਮੈਂ ਰਾਖਸ਼ਸ ਨੂੰ ਮਾਰ'ਤਾ'
ਉਨ੍ਹਾਂ ਦੱਸਿਆ ਕਿ ਹਾਲਾਂਕਿ, ਪੁਲਸ ਨੂੰ ਘਰ ਦੇ ਅੰਦਰ ਖੂਬ ਦੇ ਨਿਸ਼ਾਨ ਅਤੇ ਖੇਤ 'ਚ ਮਿਲੇ ਸੂਟਕੇਸ ਵਰਗਾ ਇਕ ਹੋਰ ਸੂਟਕੇਸ ਦਿਖਾਈ ਦਿੱਤੀ, ਜਿਸ ਤੋਂ ਸ਼ੱਕ ਪੈਦਾ ਹੋਇਆ। ਅਧਿਕਾਰੀ ਅਨੁਸਾਰ, ਪੁੱਛ-ਗਿੱਛ ਦੌਰਾਨ ਰਜ਼ੀਆ ਨੇ ਆਪਣੇ ਭਤੀਜੇ ਰੂਮਾਨ ਦੀ ਮਦਦ ਨਾਲ ਪਤੀ ਨੌਸ਼ਾਦ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ। ਐਡੀਸ਼ਨਲ ਪੁਲਸ ਸੁਪਰਡੈਂਟ ਅਰਵਿੰਦ ਵਰਮਾ ਨੇ ਦੱਸਿਆ,''ਰਜ਼ੀਆ, ਰੂਮਾਨ ਅਤੇ ਉਸ ਦੇ ਦੋਸਤ ਹਿਮਾਂਸ਼ੂ ਨੇ ਦੇਰ ਰਾਤ 2 ਵਜੇ ਨੌਸ਼ਾਦ ਦਾ ਕਤਲ ਕਰ ਦਿੱਤਾ ਅਤੇ ਸੂਟਕੇਸ ਨੂੰ ਘਰ ਤੋਂ ਦੂਰ ਇਕ ਖੇਤ 'ਚ ਸੁੱਟ ਦਿੱਤਾ।'' ਵਰਮਾ ਅਨੁਸਾਰ, ਮਾਮਲੇ 'ਚ ਰਜ਼ੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਰੂਮਾਨ ਅਤੇ ਹਿਮਾਂਸ਼ੂ ਫਰਾਰ ਹਨ। ਉਨ੍ਹਾਂ ਦੱਸਿਆ ਕਿ ਨੌਸ਼ਾਦ ਦਾ ਕਤਲ ਅਤੇ ਉਸ ਦੀ ਲਾਸ਼ ਦੇ ਟੁਕੜੇ ਕਰਨ 'ਚ ਇਸਤੇਮਾਲ ਕੁਹਾੜੀ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਗਿਆ ਹੈ। ਨੌਸ਼ਾਦ ਦੀ ਭੈਣ ਨੇ ਦੋਸ਼ ਲਗਾਇਆ ਕਿ ਰਜ਼ੀਆ ਅਤੇ ਰੂਮਾਨ ਦਰਮਿਆਨ ਪ੍ਰੇਮ ਪ੍ਰਸੰਗ ਸਨ, ਜਿਸ ਕਾਰਨ ਦੋਵਾਂ ਨੇ ਉਸ ਦੇ ਭਰਾ ਦੇ ਕਤਲ ਕਰ ਦਿੱਤਾ। ਨੌਸ਼ਾਦ ਦੀ 6 ਸਾਲ ਦੀ ਇਕ ਧੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚੋਂ ਫੜਿਆ ਗਿਆ Don ਪੁਲਸ ਮੁਕਾਬਲੇ 'ਚ ਢੇਰ
NEXT STORY