ਹੈਦਰਾਬਾਦ/ਆਬੂ ਧਾਬੀ – ਅਮਰੀਕਾ ਵਿਚ ਕੰਮ ਕਰ ਰਹੇ ਹੈਦਰਾਬਾਦ ਦੇ ਵਾਸੀ ਇਕ ਐੱਚ-1ਬੀ ਵੀਜ਼ਾ ਧਾਰਕ ਨੂੰ ਜਾਇਜ਼ ਦਸਤਾਵੇਜ਼ ਹੋਣ ਦੇ ਬਾਵਜੂਦ ਆਬੂ ਧਾਬੀ ਏਅਰਪੋਰਟ ਸਥਿਤ ਅਮਰੀਕੀ ਪ੍ਰੀ-ਕਲੀਅਰੈਂਸ ਤੋਂ ਵਾਪਸ ਭੇਜ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਐੱਚ-1ਬੀ ਵੀਜ਼ਾ ’ਤੇ ਅਮਰੀਕਾ ਦੀ ਯਾਤਰਾ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਵਿਚ ਚਿੰਤਾ ਵਧਾ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਬੰਧਤ ਵਿਅਕਤੀ ਅਮਰੀਕਾ ’ਚ ਇਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਛੁੱਟੀਆਂ ਬਿਤਾਉਣ ਤੋਂ ਬਾਅਦ ਭਾਰਤ ਤੋਂ ਵਾਪਸ ਆ ਰਿਹਾ ਸੀ। ਆਬੂ ਧਾਬੀ ਏਅਰਪੋਰਟ ’ਤੇ ਅਮਰੀਕੀ ਪ੍ਰੀ-ਕਲੀਅਰੈਂਸ ਇਮੀਗ੍ਰੇਸ਼ਨ ਜਾਂਚ ਦੌਰਾਨ ਅਧਿਕਾਰੀਆਂ ਨੇ ਉਸ ਪਾਸੋਂ ਕਈ ਸਵਾਲ ਪੁੱਛੇ ਅਤੇ ਬਾਅਦ ਵਿਚ ਉਸ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵੀਜ਼ਾ ਵੈਲਿਡ ਹੋਣ ਦੇ ਬਾਵਜੂਦ ਅਧਿਕਾਰੀਆਂ ਨੇ ‘ਦਾਖਲੇ ਲਈ ਢੁਕਵਾਂ ਨਾ ਮਿਲਣ’ ਦਾ ਹਵਾਲਾ ਦਿੱਤਾ।
ਪੀੜਤ ਯਾਤਰੀ ਨੂੰ ਉਸੇ ਫਲਾਈਟ ਰਾਹੀਂ ਭਾਰਤ ਵਾਪਸ ਭੇਜ ਦਿੱਤਾ ਗਿਆ। ਹਾਲਾਂਕਿ ਅਮਰੀਕੀ ਅਧਿਕਾਰੀਆਂ ਵੱਲੋਂ ਇਸ ਫੈਸਲੇ ਦਾ ਵਿਸਤ੍ਰਿਤ ਕਾਰਨ ਜਨਤਕ ਨਹੀਂ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀ-ਕਲੀਅਰੈਂਸ ਦੌਰਾਨ ਅਮਰੀਕੀ ਅਧਿਕਾਰੀ ਦਾਖਲੇ ਤੋਂ ਪਹਿਲਾਂ ਹੀ ਯਾਤਰੀ ਨੂੰ ਰੋਕ ਸਕਦੇ ਹਨ।
ਬੇਕਰੀ ਸ਼ਾਪ 'ਤੇ ਚੱਲਿਆ ਬੁਲਡੋਜ਼ਰ, ਜੇਲ੍ਹ 'ਚ ਰਹੇ ਬੰਦ... ਹੁਣ DNA ਟੈਸਟ ਪਿੱਛੋਂ ਅਦਾਲਤ ਨੇ ਮੋਈਦ ਖਾਨ ਨੂੰ ਕੀਤਾ ਬਰੀ
NEXT STORY