ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੱਦਾਖ 'ਚ ਸ਼ਯੋਕ ਨਦੀ 'ਚ ਅਚਾਨਕ ਆਏ ਹੜ੍ਹ ਕਾਰਨ ਟੀ-72 ਟੈਂਕ ਦੇ ਡੁੱਬ ਜਾਣ ਕਾਰਨ 5 ਫ਼ੌਜੀਆਂ ਦੀ ਮੌਤ ਹੋਣ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਖੜਗੇ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਕਿ ਲੱਦਾਖ ਵਿਚ ਟੀ-72 ਟੈਂਕ ਨੂੰ ਨਦੀ ਪਾਰ ਕਰਾਉਂਦੇ ਸਮੇਂ ਜੂਨੀਅਰ ਕਮਿਸ਼ਨਡ ਅਫਸਰ (JOC) ਸਮੇਤ ਭਾਰਤੀ ਫ਼ੌਜ ਦੇ 5 ਬਹਾਦਰ ਜਵਾਨ ਸ਼ਹੀਦ ਹੋ ਗਏ, ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਇਸ ਦਰਦਨਾਕ ਤ੍ਰਾਸਦੀ ਦੇ ਚਲਦੇ ਜਾਨ ਗੁਆਉਣ ਵਾਲੇ ਫ਼ੌਜ ਦੇ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਅਸੀਂ ਹਮਦਰਦੀ ਜ਼ਾਹਰ ਕਰਦੇ ਹਾਂ। ਦੇਸ਼ ਦੁੱਖ ਦੀ ਇਸ ਘੜੀ ਵਿਚ ਆਪਣੇ ਬਹਾਦਰ ਫ਼ੌਜੀਆਂ ਦੀ ਮਿਸਾਲੀ ਸੇਵਾ ਨੂੰ ਇਕਜੁੱਟ ਹੋ ਕੇ ਸਲਾਮ ਕਰਦਾ ਹੈ।
ਇਹ ਵੀ ਪੜ੍ਹੋ- ਲੱਦਾਖ 'ਚ ਵਾਪਰਿਆ ਵੱਡਾ ਹਾਦਸਾ; ਟੈਂਕ ਅਭਿਆਸ ਦੌਰਾਨ ਫ਼ੌਜ ਦੇ 5 ਜਵਾਨ ਸ਼ਹੀਦ
ਦੱਸਣਯੋਗ ਹੈ ਕਿ ਲੱਦਾਖ ਦੇ ਨਯੋਮਾ-ਚੁਸ਼ੂਲ ਖੇਤਰ ਵਿਚ ਅਸਲ ਕੰਟਰੋਲ ਰੇਖਾ (LAC) ਕੋਲ ਸ਼ਯੋਕ ਨਦੀ ਵਿਚ ਅਚਾਨਕ ਆਏ ਹੜ੍ਹ ਕਾਰਨ ਟੀ-72 ਟੈਂਕ 'ਤੇ ਸਵਾਰ ਇਕ ਜੂਨੀਅਰ ਕਮਿਸ਼ਨਡ ਅਫਸਰ (JOC) ਸਮੇਤ ਭਾਰਤੀ ਫ਼ੌਜ ਦੇ 5 ਬਹਾਦਰ ਜਵਾਨ ਰੁੜ੍ਹ ਗਏ। ਦਰਅਸਲ ਅਸਲ ਕੰਟਰੋਲ ਰੇਖਾ ( LAC) ਨੇੜੇ ਇਕ ਟੀ-72 ਟੈਂਕ ਅਭਿਆਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਟੀ-72 ਟੈਂਕ ਜਿਸ ਵਿਚ 5 ਫ਼ੌਜੀ ਜਵਾਨ ਸਵਾਰ ਸਨ, ਨਦੀ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਉਹ ਰੁੜ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਆਪ' ਨੇਤਾਵਾਂ ਨੇ ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਭਾਜਪਾ ਹੈੱਡਕੁਆਰਟਰ ਨੇੜੇ ਕੀਤਾ ਪ੍ਰਦਰਸ਼ਨ
NEXT STORY