ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਵਿਵੇਕਾਨੰਦ ਦੀ ਹਿੰਦੂ ਧਰਮ ਦੀ ਪਰਿਭਾਸ਼ਾ ’ਤੇ ਭਰੋਸਾ ਹੈ, ਜੋ ਮਨੁੱਖਤਾ ਨੂੰ ਹਰ ਚੀਜ਼ ਤੋਂ ਉੱਪਰ ਰੱਖਦੀ ਹੈ।
ਵਿਵੇਕਾਨੰਦ ਨੂੰ ਇਕ ‘ਸੰਤ-ਦੇਸ਼ ਭਗਤ’ ਦੱਸਦੇ ਹੋਏ ਮਮਤਾ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਸਵਾਮੀ ਜੀ ਵੱਲੋਂ ਦਿੱਤਾ ਗਿਆ ਵਿਸ਼ਵਵਿਆਪੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਅੱਜ ਵੀ ਓਨਾਂ ਹੀ ਢੁਕਵਾਂ ਹੈ। ਸਵਾਮੀ ਵਿਵੇਕਾਨੰਦ ਦਾ ਜਨਮ 12 ਜਨਵਰੀ, 1863 ਨੂੰ ਕੋਲਕਾਤਾ ਦੇ ਇਕ ਅਮੀਰ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਦਾ ਦਿਹਾਂਤ 4 ਜੁਲਾਈ, 1902 ਨੂੰ ਹੋਇਆ ਸੀ।
ਮਮਤਾ ਬੈਨਰਜੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਮੈਂ ਚਾਹੁੰਦੀ ਹਾਂ ਕਿ ਬੰਗਾਲ ਅਤੇ ਦੇਸ਼ ਦੇ ਲੋਕ ਭਾਵੇਂ ਉਨ੍ਹਾਂ ਦਾ ਧਰਮ, ਜਾਤ ਜਾਂ ਵਰਗ ਕੋਈ ਵੀ ਹੋਵੇ, ਇਕ-ਦੂਜੇ ਦਾ ਸਤਿਕਾਰ ਅਤੇ ਪਿਆਰ ਕਰਨ। ਮੁੱਖ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਹਨ ਕਿ ਵਿਵੇਕਾਨੰਦ ਅਤੇ ਉਨ੍ਹਾਂ ਦੀ ਚੇਲੀ ਸਿਸਟਰ ਨਿਵੇਦਿਤਾ ਦੇ ਨਿਵਾਸ ਸਥਾਨ ਕ੍ਰਮਵਾਰ ਰਾਮਕ੍ਰਿਸ਼ਨ ਮਿਸ਼ਨ ਅਤੇ ਰਾਮਕ੍ਰਿਸ਼ਨ ਸ਼ਾਰਦਾ ਮਿਸ਼ਨ ਨੂੰ ਸੌਂਪੇ ਜਾਣ। ਵਿਵੇਕਾਨੰਦ ਨੇ 1897 ਵਿਚ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਸੀ।
ਬਿਹਾਰ ’ਚ ਕਾਂਗਰਸ ਵੰਡੇਗੀ ਮੁਫ਼ਤ ਸੈਨੇਟਰੀ ਪੈਡ, ਪੈਕੇਟਾਂ ’ਤੇ ਰਾਹੁਲ ਦੀ ਫੋਟੋ ’ਤੇ ਪਿਆ ਰੌਲਾ
NEXT STORY