ਪਟਨਾ-ਪਹਿਲੇ ਮੁੱਖ ਮੰਤਰੀ ਡਾ. ਸ਼੍ਰੀਕਿਸ਼ਨ ਸਿੰਘ ਦੀ ਜਯੰਤੀ 'ਤੇ ਕਾਂਗਰਸ ਦੇ ਪ੍ਰੋਗਰਾਮ 'ਚ ਰਾਜਦ ਮੁਖੀ ਲਾਲੂ ਪ੍ਰਸਾਦ ਨੇ ਕੇਂਦਰ 'ਤੇ ਸੂਬਾ ਸਰਕਾਰਾਂ 'ਤੇ ਖੁੱਲ ਕੇ ਨਿਸ਼ਾਨਾਂ ਲਾਇਆ। ਉਨ੍ਹਾਂ ਨਰਿੰਦਰ ਮੋਦੀ 'ਤੇ ਨਿਸ਼ਾਨਾਂ ਲਗਾਉਂਦੇ ਕਿਹਾ ਕਿ ਉਹ ਚਾਹ ਨਹੀਂ ਚਰਸ ਵੇਚਦੇ ਸਨ। ਲੋਕ ਸਭਾ ਚੋਣਾਂ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਚੁਣੌਤੀਆਂ ਨੂੰ ਖਾਰਜ ਕਰਦੇ ਹੋਏ ਲਾਲੂ ਨੇ ਬਿਹਾਰ'ਚ ਭਾਜਪਾ ਨਾਲ ਆਪਣੀ ਸਿੱਧੀ ਲੜਾਈ ਦੱਸੀ। ਪ੍ਰਧਾਨ ਮੰਤਰੀ ਨਰਿੰਦਰ ਨੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਜਾਤੀ 'ਤੇ ਵੀ ਲਾਲੂ ਨੇ ਖੁਲਾਸਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਤੇਲੀ ਨਹੀਂ ਸਗੋਂ ਮੋਟ ਘਾਸੀ ਹਨ ਜੋ ਗੁਜਰਾਤ 'ਚ ਅਪਰ ਕਾਸਟ ਹੈ। ਪਟਨਾ ਦੇ ਇਕ ਹਾਲ 'ਚ ਬੀਤੇ ਦਿਨੀਂ ਆਯੋਜਿਤ ਕਾਂਗਰਸ ਦੇ ਪ੍ਰੋਗਰਾਮ 'ਚ ਰਾਜਦ ਮੁਖੀ ਨੇ ਉਪੋਰਕਤ ਪ੍ਰਗਟਾਵਾ ਕੀਤਾ।
ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ 'ਚ ਆਈ.ਐੱਸ.ਆਈ.ਐੱਸ., ਅਲਕਾਇਦਾ ਸਮੇਤ 45 ਅੱਤਵਾਦੀ ਸੰਗਠਨ
NEXT STORY