ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਅੱਤਵਾਦੀ ਸੰਗਠਨ ਅਲਕਾਇਦਾ, ਇਸਲਾਮਿਕਸਟੇਟ, ਆਈ.ਐੱਸ.ਆਈ.ਐੱਸ. ਵਰਗੇ ਸੀਰੀਆ ਤੋਂ ਚਲਾਏ ਜਾਣ ਵਾਲੇ ਖਤਰਨਾਕ ਅੱਤਵਾਦੀ ਸੰਗਠਨਾਂ ਸਣੇ ਲਗਭਗ 38 ਅੱਤਵਾਦੀ ਸੰਗਠਨਾਂ ਅਤੇ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਸਮੂਹਾਂ ਅਤੇ ਜ਼ਾਕਿਰ ਨਾਇਕ ਦੇ ਇਸਲਾਮਿਕ ਰਿਸਰਚ ਫਾਊਂਡੇਸ਼ਨ (ਆਈ.ਆਰ.ਐੱਫ) ਸਮੇਤ 45 ਗ਼ੈਰ-ਕਾਨੂੰਨੀ ਸੰਗਠਨਾਂ ਨੂੰ ਪਾਬੰਦੀ ਵਾਲੀ ਸੂਚੀ 'ਚ ਪਾਇਆ ਹੈ।
ਸੂਚਨਾ ਦੇ ਅਧਿਕਾਰ ਤਹਿਤ ਗ੍ਰਹਿ ਮੰਤਰਾਲਾ ਦੀ ਅੰਦਰੂਨੀ ਸੁਰੱਖਿਆ ਡਵੀਜ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਾਬੰਦੀਸ਼ੁਦਾ ਸੰਗਠਨਾਂ ਦੀ ਸੂਚੀ 'ਚ ਸੰਯੁਕਤ ਰਾਸ਼ਟਰ ਅੱਤਵਾਦ ਰੋਕਥਾਮ ਹੁਕਮ 2007 ਦੀ ਸੂਚੀ 'ਚ ਦਰਜ ਸੰਗਠਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਕਿਸਾਨ ਹੁਣ ਖੇਤੀ 'ਚ ਲੈ ਰਹੇ ਹਨ ਡ੍ਰੋਨ ਦਾ ਲਾਭ
NEXT STORY