ਕਪੂਰਥਲਾ (ਮਹਾਜਨ, ਭੂਸ਼ਣ, ਮਲਹੋਤਰਾ)-ਥਾਣਾ ਸਿਟੀ ਤਹਿਤ ਆਉਂਦੇ ਸੱਤ ਨਾਰਾਇਣ ਬਾਜ਼ਾਰ ਵਿਚ ਦਿਨ-ਦਿਹਾੜੇ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਸ ’ਚ ਇਕ ਮਨੀ ਐਕਸਚੇਂਜ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਨੌਜਵਾਨ ਨੇ ਕਰੀਬ 1.20 ਲੱਖ ਰੁਪਏ ਦੀ ਨਕਦੀ ਲੁੱਟ ਲਈ। ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਦੁਕਾਨ ਤੋਂ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਵੀ ਨਾਲ ਲੈ ਗਿਆ।
ਜਾਣਕਾਰੀ ਅਨੁਸਾਰ ਪੀੜਤ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਸੱਤ ਨਾਰਾਇਣ ਬਾਜ਼ਾਰ ਵਿਚ ਏ. ਵੀ. 1 ਇੰਟਰਪ੍ਰਾਈਜ਼ਿਸ ਦੇ ਨਾਮ ’ਤੇ ਵੈਸਟਰਨ ਯੂਨੀਅਨ ਦੀ ਦੁਕਾਨ ਦਾ ਹੈ। ਬੀਤੀ ਦੁਪਹਿਰ ਇਕ ਨੌਜਵਾਨ ਉਸ ਦੀ ਦੁਕਾਨ 'ਤੇ ਆਇਆ ਅਤੇ ਆਧਾਰ ਕਾਰਡ ਬਣਾਉਣ ਬਾਰੇ ਪੁੱਛਣ ਲੱਗਾ। ਜਦੋਂ ਉਸ ਨੇ ਦੱਸਿਆ ਕਿ ਇਹ ਸਹੂਲਤ ਇਥੇ ਉਪਲੱਬਧ ਨਹੀਂ ਹੈ ਤਾਂ ਉਹ ਚਲਾ ਗਿਆ। ਕੁਝ ਦੇਰ ਬਾਅਦ ਅਰਵਿੰਦਰ ਸਿੰਘ ਆਪਣੇ ਕਿਸੇ ਕੰਮ ਲਈ ਬੈਂਕ ਚਲਾ ਗਿਆ।
ਇਹ ਵੀ ਪੜ੍ਹੋ: Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ ਤਾਂ...
ਪੀੜਤ ਅਨੁਸਾਰ ਉਹ ਕਰੀਬ 10-15 ਮਿੰਟਾਂ ਬਾਅਦ ਦੁਕਾਨ ’ਤੇ ਵਾਪਸ ਆਇਆ ਤਾਂ ਦੇਖਿਆ ਕਿ ਕਾਊਂਟਰ ਦਾ ਗੱਲਾ ਟੁੱਟਾ ਹੋਇਆ ਸੀ ਅਤੇ ਸੀ. ਸੀ. ਟੀ. ਵੀ. ਕੈਮਰੇ ਦਾ ਮੂੰਹ ਕੰਧ ਵੱਲ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਗੱਲੇ ਵਿੱਚੋਂ 1.20 ਲੱਖ ਰੁਪਏ ਦੀ ਨਕਦੀ ਗਾਇਬ ਸੀ। ਮੁਲਜ਼ਮ ਚੋਰ ਦੁਕਾਨ ਦੇ ਕੈਮਰੇ ਤੋਂ ਮੈਮਰੀ ਕਾਰਡ ਵੀ ਨਾਲ ਲੈ ਗਿਆ। ਘਟਨਾ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ ਤਾਂ...
NEXT STORY