ਦਰਭੰਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਮੁਫ਼ਤ ਇਲਾਜ ਦੀ ਸਹੂਲਤ ਸ਼ੁਰੂ ਕਰਕੇ ਆਪਣੀ ਇੱਕ 'ਗਾਰੰਟੀ' ਨੂੰ ਪੂਰਾ ਕਰ ਦਿੱਤਾ ਹੈ। ਬੁੱਧਵਾਰ ਨੂੰ ਮੋਦੀ ਨੇ ਇੱਥੇ ਬਿਹਾਰ ਦੇ ਦੂਜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ 12 ਹਜ਼ਾਰ ਕਰੋੜ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਕਿਹਾ, ''ਮੈਂ ਆਪਣੀ ਇਕ ਗਾਰੰਟੀ ਪੂਰੀ ਕਰ ਦਿੱਤੀ ਹੈ।''
ਇਹ ਵੀ ਪੜ੍ਹੋ - ਜੱਫੀ ਪਾਉਣਾ ਜਾਂ KISS ਕਰਨਾ, ਨਹੀਂ ਹੈ ਅਪਰਾਧ : ਹਾਈਕੋਰਟ
ਉਹਨਾਂ ਕਿਹਾ, ''70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਦੇ ਮੁਫ਼ਤ ਇਲਾਜ ਦੀ ਸਹੂਲਤ ਸ਼ੁਰੂ ਹੋ ਗਈ ਹੈ। ਜਲਦੀ ਹੀ ਸਾਰੇ ਬਜ਼ੁਰਗਾਂ ਕੋਲ ਆਯੁਸ਼ਮਾਨ ਵੰਦਨ ਕਾਰਡ ਹੋਵੇਗਾ। ਅਸੀਂ ਛੋਟੇ ਸ਼ਹਿਰਾਂ ਵਿੱਚ ਵੀ ਵਧੀਆ ਇਲਾਜ ਸਹੂਲਤਾਂ ਪ੍ਰਦਾਨ ਕਰਨ ਦੇ ਟੀਚੇ ਵੱਲ ਕੰਮ ਕਰ ਰਹੇ ਹਾਂ।'' ਉਨ੍ਹਾਂ ਕਿਹਾ ਕਿ ਕੋਈ ਵੀ ਪਰਿਵਾਰ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਘਰ ਕੋਈ ਬੀਮਾਰੀ ਆਵੇ। ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ, ਆਯੁਰਵੇਦ ਅਤੇ ਪੌਸ਼ਟਿਕ ਭੋਜਨ ਦੀ ਮਹੱਤਤਾ ਦੱਸੀ ਜਾ ਰਹੀ ਹੈ। ਫਿਟ ਇੰਡੀਆ ਮੂਵਮੈਂਟ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ - ਮਸ਼ਹੂਰ ਹੋਣ ਲਈ ਖ਼ੁਦ ਦੀ ਪ੍ਰਾਈਵੇਟ ਵੀਡੀਓ ਲੀਕ ਕਰਨ ਵਾਲੇ ਸਾਵਧਾਨ, ਮਿਲੇਗੀ ਇਹ ਸਜ਼ਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਮਾਰੀਆਂ ਹੋਣ ਦਾ ਮੁੱਖ ਕਾਰਨ ਗੰਦਗੀ, ਦੂਸ਼ਿਤ ਭੋਜਨ ਅਤੇ ਖ਼ਰਾਬ ਜੀਵਨ ਸ਼ੈਲੀ ਹੁੰਦੀ ਹੈ। ਇਸ ਲਈ ਸਵੱਛ ਭਾਰਤ ਅਭਿਆਨ, ਹਰ ਘਰ ਵਿੱਚ ਟਾਇਲਟ ਅਤੇ ਟੂਟੀ ਤੋਂ ਪਾਣੀ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਅਜਿਹੇ ਸਮਾਗਮ ਨਾ ਸਿਰਫ਼ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਂਦੇ ਹਨ, ਸਗੋਂ ਬੀਮਾਰੀਆਂ ਫੈਲਣ ਦੀ ਸੰਭਾਵਨਾ ਵੀ ਘਟਾਉਂਦੇ ਹਨ। ਉਨ੍ਹਾਂ ਨੇ ਦਰਭੰਗਾ 'ਚ ਵੱਡੇ ਪੱਧਰ 'ਤੇ ਸਫਾਈ ਮੁਹਿੰਮ ਚਲਾਉਣ ਲਈ ਬਿਹਾਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਭਵਿੱਖ 'ਚ ਵੀ ਇਸ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਲੀਕਾਪਟਰ 'ਚ ਆਈ BJP ਜ਼ਿਲ੍ਹਾ ਪ੍ਰਧਾਨ ਦੇ ਪੁੱਤਰ ਦੀ ਲਾੜੀ, ਇਸ ਸਥਾਨ 'ਤੇ ਗਈ ਸੀ ਬਾਰਾਤ
NEXT STORY