ਨਵੀਂ ਦਿੱਲੀ (ਭਾਸ਼ਾ)-ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ 1 ਮਾਰਚ ਤੋਂ ਮਰਨ ਵਰਤ 'ਤੇ ਬੈਠਣ ਦੇ ਆਪਣੇ ਫੈਸਲੇ ਦੇ ਐਲਾਨ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਕਿਹਾ ਕਿ ਇਹ ਉਨ੍ਹਾਂ ਦੇ ਸਾਹਮਣੇ ਆਖਰੀ ਬਦਲ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲ ਤੋਂ ਮੋਦੀ ਸਰਕਾਰ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਖੋਂਹਦੀ ਆ ਰਹੀ ਹੈ। ਮੈਂ ਸ਼ਕਤੀਆਂ ਵਾਪਸ ਲੈਣ ਲਈ ਪੂਰਾ ਜ਼ੋਰ ਪਾਇਆ ਪਰ ਜਦੋਂ ਸਫਲਤਾ ਨਹੀਂ ਮਿਲੀ ਤਾਂ ਹੁਣ ਮਰਨ ਵਰਤ 'ਤੇ ਬੈਠਣ ਲਈ ਮਜਬੂਰ ਹੋਇਆ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਭਾਰਤ ਦੀ ਕੌਮੀ ਰਾਜਧਾਨੀ ਹੈ। ਕੇਂਦਰ ਸਰਕਾਰ ਐੱਨ. ਡੀ. ਐੱਮ. ਸੀ. ਖੇਤਰ ਨੂੰ ਆਪਣੇ ਕੋਲ ਰੱਖੇ। ਦਿੱਲੀ ਦੇ ਬਾਕੀ ਲੋਕਾਂ ਨੂੰ ਕੇਂਦਰ ਦੇ ਅਧੀਨ ਕਿਵੇਂ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਪਕੜ ਵਿਚ ਆਉਣ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਵੋਟ ਪਾ ਕੇ ਚੁਣਨਗੇ।
ਕਸ਼ਮੀਰ : ਕੁਲਗਾਮ 'ਚ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮਕਾਬਲਾ,DSP ਸ਼ਹੀਦ
NEXT STORY