ਨਵੀਂ ਦਿੱਲੀ– ਭਾਰਤ ਰੂਸ ਤੋਂ ਖਰੀਦੇ ਆਪਣੇ ਐੱਮ. ਆਈ-17 ਹੈਲੀਕਾਪਟਰਾਂ ’ਤੇ ਇਜ਼ਰਾਈਲੀ ਐਂਟੀ ਟੈਂਕ ਮਿਜ਼ਾਈਲ ਤਾਇਨਾਤ ਕਰ ਰਿਹਾ ਹੈ। ਦੁਸ਼ਮਣ ਦੀਆਂ ਬਖਤਰਬੰਦ ਰੈਜੀਮੈਂਟਾਂ ਦੇ ਖਿਲਾਫ ਆਪਣੀ ਮਾਰਕ ਸਮਰੱਥਾ ਵਧਾਉਣ ਦੀ ਦਿਸ਼ਾ ’ਚ ਇਕ ਕਦਮ ਵਧਾਉਂਦੇ ਹੋਏ ਭਾਰਤ ਆਪਣੇ ਐੱਮ. ਆਈ-17 ਹੈਲੀਕਾਪਟਰਾਂ ’ਚ ਇਜ਼ਰਾਈਲ ਦੀਆਂ ਲੰਮੀ ਦੂਰੀ ਦੀਆਂ ਐਂਟੀ ਟੈਂਕ ਮਿਜ਼ਾਈਲਾਂ ਤਾਇਨਾਤ ਕਰ ਰਿਹਾ ਹੈ। ਇਹ ਦੁਸ਼ਮਣ ਦੇ ਟਿਕਾਣਿਆਂ ਨੂੰ 30 ਕਿ. ਮੀ. ਤੋਂ ਫੁੰਡ ਸਕਦਾ ਹੈ।
ਸੂਤਰਾਂ ਨੇ ਦੱਸਿਆ ਕਿ ਇਜ਼ਰਾਈਲੀ ਸਪਾਈਕ ਨਾਨ ਲਾਈਨ ਆਫ ਸਾਈਟ ਐਂਟੀ ਟੈਂਕ ਗਾਇਡਿਡ ਮਿਜ਼ਾਈਲਾਂ ਨੂੰ ਹੈਲੀਕਾਪਟਰਾਂ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ, ਜੋ ਪਹਾੜੀ ਇਲਾਕਿਆਂ ’ਚ ਉਡਾਣ ਭਰ ਸਕਦੇ ਹਨ ਅਤੇ ਜੇਕਰ ਟਾਰਗੈੱਟ ਵਿਖਾਈ ਨਾ ਵੀ ਦੇਵੇ ਤਾਂ 30 ਕਿਲੋਮੀਟਰ ਦੀ ਦੂਰੀ ’ਤੇ ਹਮਲਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਿਜ਼ਾਈਲਾਂ ਦੇਸ਼ ’ਚ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਪੱਛਮੀ ਖੇਤਰ ’ਚ ਐੱਮ. ਆਈ-17 ’ਤੇ ਤਾਇਨਾਤ ਕੀਤਾ ਜਾ ਰਿਹਾ ਹੈ।
ਤ੍ਰਿਪੁਰਾ ’ਚ ਅਫਰੀਕੀ ਸਵਾਈਨ ਬੁਖ਼ਾਰ ਦਾ ਕਹਿਰ ਵਧਿਆ, 225 ਸੂਰਾਂ ਨੂੰ ਮਾਰਿਆ ਗਿਆ
NEXT STORY