ਅਗਰਤਲਾ- ਕੇਂਦਰ ਸਰਕਾਰ ਦੇ ਨਿਰਦੇਸ਼ ’ਤੇ ਤ੍ਰਿਪੁਰਾ ਪਸ਼ੂ ਸਰੋਤ ਵਿਕਾਸ (ਏ. ਆਰ. ਡੀ.) ਨੇ ਅਫਰੀਕੀ ਸਵਾਈਨ ਬੁਖ਼ਾਰ ਦੀ ਪੁਸ਼ਟੀ ਮਗਰੋਂ 225 ਸੂਰਾਂ ਨੂੰ ਮਾਰ ਦਿੱਤਾ ਹੈ। ਸਵਾਈਨ ਬੁਖ਼ਾਰ ਦੇ ਪ੍ਰਸਾਰ ਨੂੰ ਰੋਕਣ ਲਈ ਪਹਿਲੇ ਦੋ ਦਿਨ ’ਚ ਸੂਬੇ ਦੇ ਸਿਪਾਹੀਜਾਲਾ ਜ਼ਿਲ੍ਹੇ ’ਚ ਸਰਕਾਰੀ ਦੇਬੀਪੁਰ ਫਾਰਮ ਅਤੇ ਨਾਲ ਲੱਗਦੇ ਇਲਾਕਿਆਂ ’ਚ ਅਫਰੀਕੀ ਸਵਾਈਨ ਬੁਖਾਰ ਦੇ ਕਈ ਮਾਮਲੇ ਸਾਹਮਣੇ ਆਉਣ ਪਿਛੋਂ ਸੂਬਾਈ ਪਸ਼ੂ ਸਰੋਤ ਵਿਕਾਸ ਵਿਭਾਗ ਨੇ 225 ਸੂਰਾਂ ਨੂੰ ਮਾਰ ਦਿੱਤਾ ਹੈ।
13 ਅਪ੍ਰੈਲ ਤੋਂ ਇਸ ਫਾਰਮ ’ਚ ਭੇਦ ਭਰੇ ਢੰਗ ਨਾਲ 27 ਸੂਰਾਂ ਦੀ ਮੌਤ ਹੋ ਗਈ ਸੀ। ਉਸ ਪਿਛੋਂ ਸੂਰਾਂ ਦੇ ਖੂਨ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ। ਨਮੂਨਿਆਂ ’ਚ ਅਫਰੀਕੀ ਸਵਾਈਨ ਬੁਖ਼ਾਰ ਹੋਣ ਦੀ ਪੁਸ਼ਟੀ ਹੋਈ ਹੈ। ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਸੂਰਾਂ ਦਾ ਮਾਸ ਠੀਕ ਢੰਗ ਨਾਲ ਉਬਾਲਣ ਪਿਛੋਂ ਇਨਸਾਨ ਦੇ ਖਾਣ ਲਈ ਠੀਕ ਹੈ। ਵਲਰਡ ਆਰਗੇਨਾਈਜੇਸ਼ਨ ਫਾਰ ਐਨੀਮਲ ਹੈਲਥ ਮੁਤਾਬਕ ਸਵਾਈਨ ਬੁਖਾਰ ਇਕ ਗੰਭੀਰ ਵਾਇਰਲ ਬੀਮਾਰੀ ਹੈ, ਜੋ ਘਰੇਲੂ ਅਤੇ ਜੰਗਲੀ ਸੂਰਾਂ ਦੋਹਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਬੀਮਾਰੀ ਜਾਨਵਰਾਂ ਤੋਂ ਇਨਸਾਨਾਂ ’ਚ ਨਹੀਂ ਫੈਲਦੀ।
ਜਿਹਾਦੀਆਂ ਨਾਲ ਨਜਿੱਠਣ ਲਈ ਘਰ ’ਚ ਤੀਰ-ਕਮਾਨ ਰੱਖੋ : ਸਾਕਸ਼ੀ ਮਹਾਰਾਜ
NEXT STORY