ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਭਾਜਪਾ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੇਕਰ ਉਹ ਚੰਡੀਗੜ੍ਹ ਮੇਅਰ ਚੋਣ 'ਚ 'ਧਾਂਦਲੀ' ਕਰ ਸਕਦੀ ਹੈ ਤਾਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ 'ਚ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਉਹ ਇੱਥੇ ਪਾਰਟੀ ਹੈੱਡ ਕੁਆਰਟਰ 'ਤੇ ਇਕ ਵਿਰੋਧ ਪ੍ਰਦਰਸ਼ਨ 'ਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਦਰਸ਼ਨ ਦੀ ਯੋਜਨਾ ਭਾਜਪਾ ਹੈੱਡ ਕੁਆਰਟਰ ਦੇ ਸਾਹਮਣੇ ਕੁਝ 100 ਮੀਟਰ ਦੂਰ ਡੀਡੀਯੂ ਮਾਰਗ 'ਤੇ ਬਣਾਈ ਗਈ ਸੀ ਪਰ ਭਾਰੀ ਪੁਲਸ ਤਾਇਨਾਤੀ ਅਤੇ ਬੈਰੀਕੇਡਿੰਗ ਕਾਰਨ 'ਆਪ' ਮੈਂਬਰ ਉੱਥੇ ਨਹੀਂ ਪਹੁੰਚ ਸਕੇ।
ਕੇਜਰੀਵਾਲ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਚੰਡੀਗੜ੍ਹ ਮੇਅਰ ਚੋਣਾਂ 'ਚ ਵੋਟ 'ਚੋਰੀ' ਕਰਦੇ ਹੋਏ ਕੈਮਰੇ 'ਚ ਕੈਦ ਹੋਈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਮੰਗਲਵਾਰ ਨੂੰ ਚੋਣਾਂ ਹੋਈਆਂ ਅਤੇ ਭਾਜਪਾ ਨੇ ਕਾਂਗਰਸ-ਆਪ ਗਠਜੋੜ ਨੂੰ ਹਰਾ ਕੇ ਸਾਰੇ ਅਹੁਦਿਆਂ 'ਤੇ ਜਿੱਤ ਹਾਸਲ ਕੀਤੀ। ਪਿਛਲੇ ਕੁਝ ਸਾਲਾਂ 'ਚ ਅਸੀਂ ਸੁਣਿਆ ਸੀ ਕਿ ਭਾਜਪਾ ਚੋਣਾਂ 'ਚ ਧਾਂਦਲੀ ਕਰਦੀ ਹੈ। ਉਹ ਈ.ਵੀ.ਐੱਮ. ਨਾਲ ਛੇੜਛਾੜ ਕਰਦੇ ਹਨ।'' ਉਨ੍ਹਾਂ ਦੋਸ਼ ਲਗਾਇਆ,''ਵੋਟਰ ਸੂਚੀਆਂ ਤੋਂ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ ਪਰ ਕਦੇ ਕੋਈ ਸਬੂਤ ਨਹੀਂ ਮਿਲਿਆ। ਉਹ ਚੰਡੀਗੜ੍ਹ 'ਚ ਵੋਟ ਚੋਰੀ ਕਰਦੇ ਹੋਏ ਰੰਗੇਂ ਹੱਥੀਂ ਫੜੇ ਗਏ।'' ਕੇਜਰੀਵਾਲ ਨੇ ਕਿਹਾ,''ਜੇਕਰ ਉਹ ਚੰਡੀਗੜ੍ਹ ਮੇਅਰ ਚੋਣਾਂ 'ਚ ਅਜਿਹੀਆਂ ਬੇਨਿਯਮੀਆਂ ਕਰ ਸਕਦੇ ਹਨ ਤਾਂ ਉਹ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਕੀ ਕਰ ਰਹੇ ਹੋਣਗੇ। ਉਹ ਸੱਤਾ ਲਈ ਦੇਸ਼ ਨੂੰ ਵੇਚ ਸਕਦੇ ਹਨ ਪਰ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਦੀ ਮਨਜ਼ੂਰੀ ਨਹੀਂ ਦੇਵਾਂਗੇ।'' 'ਆਪ' ਦੇ ਰਾਸ਼ਟਰੀ ਕਨਵਰੀਨਰ ਨੇ ਇਹ ਵੀ ਦੋਸ਼ ਲਗਾਇਆ ਕਿ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਪੁਲਸ ਨੇ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੂੰ ਰੋਕਿਆ ਅਤੇ ਹਿਰਾਸਤ 'ਚ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤੀਬਾੜੀ ਤੇ ਕਿਸਾਨਾਂ ਦੇ ਵਿਕਾਸ ਲਈ ਕੇਂਦਰ ਪੂਰੀ ਤਰ੍ਹਾਂ ਵਚਨਬੱਧ : ਕੇਂਦਰੀ ਖੇਤੀਬਾੜੀ ਮੰਤਰੀ
NEXT STORY