ਨਵੀਂ ਦਿੱਲੀ — ਆਮਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਦੋਂ ਤੁਸੀਂ ਕੋਈ ਉਤਪਾਦ ਖਰੀਦਦੇ ਹੋ ਤਾਂ ਦੁਕਾਨਦਾਰ ਤੁਹਾਨੂੰ ਖੁੱਲ੍ਹੇ ਪੈਸੇ ਦੇਣ ਦੀ ਬਜਾਏ ਚਾਕਲੇਟ ਜਾਂ ਟੌਫੀ ਦੇ ਦਿੰਦਾ ਹੈ। ਫਿਰ ਭਾਵੇਂ ਤੁਹਾਨੂੰ ਉਹ ਟੌਫੀ ਪਸੰਦ ਹੋਵੇ ਜਾਂ ਨਾ। ਕਈ ਵਾਰ ਤਾਂ ਬੱਸ ਜਾਂ ਰੇਲ ਗੱਡੀ ਵਿਚ ਸਫ਼ਰ ਕਰਦੇ ਹੋਏ ਵੀ ਇਸੇ ਤਰ੍ਹਾਂ ਦੀ ਸਮੱਸਿਆ ਵਿਚੋਂ ਲੰਘਣਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਬੱਸ ਵਿਚ ਖੁੱਲ੍ਹੇ ਪੈਸਿਆਂ ਦੇ ਬਦਲੇ ਟੌਫੀ ਦੇਣ ਦਾ ਮਾਮਲਾ ਕਾਫ਼ੀ ਜ਼ਿਆਦਾ ਫੜਿਆ ਗਿਆ ਸੀ। ਅਜਿਹੀ ਸ਼ਿਕਾਇਤ ਤੋਂ ਬਾਅਦ ਹਰਿਆਣਾ ਰੋਡਵੇਜ਼ ਦੀਆਂ ਬੱਸਾਂ 'ਤੇ ਕਾਰਵਾਈ ਕੀਤੀ ਗਈ। ਇਸ ਤੋਂ ਬਾਅਦ ਕਈ ਸੂਬਾ ਸਰਕਾਰਾਂ ਨੇ ਉਨ੍ਹਾਂ ਦੇ ਸੰਚਾਲਕਾਂ ਨੂੰ ਚੇਤਾਵਨੀ ਜਾਰੀ ਕੀਤੀ ਸੀ। ਯਾਤਰੀਆਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਜੇ ਕੋਈ ਆਪ੍ਰੇਟਰ ਖੁੱਲ੍ਹੇ ਪੈਸੇ ਦੇਣ ਦੀ ਬਜਾਏ ਟੌਫੀ ਦਿੰਦਾ ਹੈ ਤਾਂ ਤੁਰੰਤ ਸ਼ਿਕਾਇਤ ਕਰੋ। ਖੁੱਲ੍ਹੇ ਤਾਂ ਦੂਰ ਦੀ ਗੱਲ ਹੈ ਕਈ ਵਾਰ ਇਹ ਵੀ ਵੇਖਿਆ ਜਾਂਦਾ ਹੈ ਕਿ ਦੁਕਾਨਦਾਰ 2 ਰੁਪਏ ਜਾਂ 5 ਰੁਪਏ ਦੇ ਬਦਲੇ ਵੀ ਗਾਹਕ ਨੂੰ ਟੌਫੀ ਜਾਂ ਚਾਕਲੇਟ ਦੇ ਦਿੰਦਾ ਹੈ। ਜੇ ਗਾਹਕ ਪੈਸੇ ਦੀ ਮੰਗ ਕਰਦਾ ਹੈ, ਤਾਂ ਦੁਕਾਨਦਾਰ ਉਸ ਨੂੰ ਕਹਿੰਦਾ ਹੈ ਕਿ ਉਹ ਖੁੱਲ੍ਹੇ ਪੈਸੇ ਲੈ ਆਵੇ ਜਾਂ ਅਗਲੀ ਵਾਰ ਜਦੋਂ ਉਹ ਆਵੇ ਤਾਂ ਉਸ ਸਮੇਂ ਲੈ ਲਵੇ।
ਇੱਥੇ ਕਰੋ ਸ਼ਿਕਾਇਤ
ਪਰ ਹੁਣ ਦੇਸ਼ ਵਿਚ ਨਵਾਂ ਖਪਤਕਾਰ ਸੁਰੱਖਿਆ ਐਕਟ (2019) ਲਾਗੂ ਹੋਣ ਤੋਂ ਬਾਅਦ ਹੁਣ ਤੁਸੀਂ ਖਪਤਕਾਰ ਫੋਰਮ ਨੂੰ ਖੁੱਲ੍ਹੇ ਪੈਸੇ ਦੇ ਬਦਲੇ ਵਿਚ ਟੌਫੀ ਦੇਣ ਬਾਰੇ ਸ਼ਿਕਾਇਤ ਕਰ ਸਕਦੇ ਹੋ। ਗਾਹਕ ਇਸ ਬਾਰੇ ਭਾਰਤ ਸਰਕਾਰ ਦੀ ਵੈਬਸਾਈਟ https://jagograhakjago.gov.in/ ਅਤੇ https://consumerhelpline.gov.in/ ਟੋਲ ਫ਼ਰੀ ਨੰਬਰ 1800-11-4000 ਜਾਂ 14404 ਨੰਬਰ 'ਤੇ ਵੀ ਸ਼ਿਕਾਇਤ ਕਰ ਸਕਦੇ ਹਨ। ਇਸਦੇ ਨਾਲ ਤੁਸੀਂ ਮੋਬਾਈਲ ਨੰਬਰ 8130009809 'ਤੇ ਐਸ.ਐਮ.ਐਸ. ਦੇ ਜ਼ਰੀਏ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਦੁਕਾਨਦਾਰ ਗਾਹਕ ਨੂੰ ਨਹੀਂ ਦਿੰਦੇ ਖੁੱਲ੍ਹੇ ਪੈਸੇ
ਅਗਲੀ ਵਾਰ ਦੇ ਚੱਕਰ 'ਚ ਕਈ ਵਾਰ ਉਹ ਪੈਸੇ ਲੈਣੇ ਭੁੱਲ ਜਾਂਦੇ ਹਨ ਜਾਂ ਰਹਿ ਜਾਂਦੇ ਹਨ। ਯਾਦ ਕਰਵਾਉਣ 'ਤੇ ਦੁਕਾਨਦਾਰ ਮੁਕਰ ਜਾਂਦਾ ਹੈ। ਜਿਸ ਕਾਰਨ ਗਾਹਕ ਨੂੰ ਦੁਕਾਨ 'ਤੇ ਦੂਜੇ ਗਾਹਕਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਪਰ ਹੁਣ ਕੇਂਦਰ ਸਰਕਾਰ ਨੇ ਇਸ ਲਈ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਦੇਸ਼ ਵਿਚ ਖਪਤਕਾਰ ਸੁਰੱਖਿਆ ਐਕਟ 2019 ਲਾਗੂ ਹੋਣ ਤੋਂ ਬਾਅਦ, ਜੇ ਗਾਹਕ ਦੁਕਾਨਦਾਰ ਬਾਰੇ ਸ਼ਿਕਾਇਤ ਕਰਦਾ ਹੈ ਤਾਂ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਕੰਪਨੀ ਦੇ ਰਹੀ ਸਸਤੇ 'ਚ ਸਿਲੰਡਰ ਬੁੱਕ ਕਰਨ ਦਾ ਮੌਕਾ, ਮਿਲੇਗਾ 500 ਰੁਪਏ ਦਾ ਕੈਸ਼ਬੈਕ ਆਫ਼ਰ
ਚਾਲਕ ਜਨਤਕ ਆਵਾਜਾਈ ਦੌਰਾਨ ਕਰਦੇ ਹਨ ਪਰੇਸ਼ਾਨ
ਜ਼ਿਕਰਯੋਗ ਹੈ ਕਿ ਅਕਸਰ ਬੱਸ, ਆਟੋ ਜਾਂ ਰੇਲ ਗੱਡੀਆਂ ਵਿਚ ਇਸ ਕਿਸਮ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਜੇ ਯਾਤਰੀ ਦੇ 2-3 ਰੁਪਏ ਬਚ ਜਾਂਦੇ ਹਨ ਤਾਂਂ ਅਗਲਾ ਵਿਅਕਤੀ ਇਹ ਕਹਿ ਕੇ ਅੱਗੇ ਲੰਘ ਜਾਂਦਾ ਹੈ ਕਿ ਅਗਲੀ ਵਾਰ ਲੈ ਲੈਣਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੱਸਾਂ ਵਿਚ ਸਫ਼ਰ ਕਰਦਿਆਂ ਇਹ ਨਿਯਮ ਹੈ ਕਿ ਜੇ ਖੁੱਲ੍ਹੇ ਪੈਸੇ ਨਹੀਂ ਹਨ ਤਾਂ ਬਕਾਇਆ ਰੁਪਏ ਟਿਕਟ ਦੇ ਪਿਛਲੇ ਪਾਸੇ ਲਿਖਣੇ ਹੁੰਦੇ ਹਨ। ਟਿਕਟ ਦੇ ਪਿਛਲੇ ਪਾਸੇ ਲਿਖਿਆ ਪੈਸਾ ਦਿਖਾ ਕੇ, ਯਾਤਰੀ ਆਪਣੇ ਬਸ ਸਟੈਂਡ 'ਤੇ ਉਤਰਨ ਤੋਂ ਪਹਿਲਾਂ ਆਪਰੇਟਰ ਤੋਂ ਆਪਣੀ ਰਾਸ਼ੀ ਲੈ ਸਕਦਾ ਹੈ, ਪਰ ਬਹੁਤ ਸਾਰੇ ਮਾਮਲਿਆਂ ਵਿਚ, ਮੁਸਾਫਰਾਂ ਨੂੰ ਬਹੁਤ ਮੁਸ਼ਕਲ ਤੋਂ ਬਾਅਦ ਪੈਸੇ ਮਿਲਦੇ ਹਨ।
ਇਹ ਵੀ ਪੜ੍ਹੋ: ਜਾਣੋ ਸਸਤੇ 'ਚ ਕਿਵੇਂ ਬੁੱਕ ਕਰ ਸਕਦੇ ਹੋ ਗੈਸ ਸਿਲੰਡਰ, ਆਫ਼ਰ 'ਚ ਬਚੇ ਸਿਰਫ਼ ਕੁਝ ਦਿਨ ਬਾਕੀ
ਇਸੇ ਤਰ੍ਹਾਂ ਰੇਲ ਗੱਡੀਆਂ ਵਿਚ ਯਾਤਰੀਆਂ ਨੂੰ ਖੁੱਲ੍ਹੇ ਪੈਸਿਆਂ ਬਾਰੇ ਵਿਕਰੇਤਾ ਜਾਂ ਸਟਾਫ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਖੁੱਲੇ ਪੈਸੇ ਦੇ ਨਾਮ 'ਤੇ ਵਿਕਰੇਤਾ ਯਾਤਰੀ ਤੋਂ ਜ਼ਿਆਦਾ ਪੈਸੇ ਲੈਂਦੇ ਹਨ। ਹਾਲਾਂਕਿ ਰੇਲਵੇ ਨੇ ਇਸ ਸੰਬੰਧੀ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਇਸਦੇ ਲਈ ਰੇਲਵੇ ਨੇ ਚਾਹ, ਪਾਣੀ ਜਾਂ ਕਿਸੇ ਵੀ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਨੂੰ ਤਰਕਸੰਗਤ ਬਣਾਇਆ ਹੈ, ਤਾਂ ਜੋ ਯਾਤਰੀ ਨੂੰ ਮੁਸ਼ਕਲ ਨਾ ਹੋਵੇ।
ਇਹ ਵੀ ਪੜ੍ਹੋ: ਸੈਨੇਟਾਈਜ਼ ਕਰਨ ਨਾਲ ਖ਼ਰਾਬ ਹੋਈ ਕਰੰਸੀ, RBI ਤੱਕ ਪਹੁੰਚਣ ਵਾਲੇ ਨੋਟਾਂ ਨੇ ਤੋੜੇ ਰਿਕਾਰਡ
500 ਰੁਪਏ ਸਸਤਾ ਸਿਲੰਡਰ ਭਰਾਉਣ ਦਾ ਮੌਕਾ, ਇਹ ਕੰਪਨੀ ਦੇਵੇਗੀ ਕੈਸ਼ਬੈਕ
NEXT STORY