ਨਵੀਂ ਦਿੱਲੀ (ਇੰਟ.) – ਕੋਰੋਨਾ ਇਨਫੈਕਸ਼ਨ ਦੇ ਡਰੋਂ ਨੋਟਾਂ ਨੂੰ ਸੈਨੇਟਾਈਜ਼ ਕਰਨ, ਧੋਣ ਅਤੇ ਧੁੱਪ ’ਚ ਸੁਕਾਉਣ ਨਾਲ ਵੱਡੀ ਗਿਣਤੀ ’ਚ ਕਰੰਸੀ ਖਰਾਬ ਹੋ ਗਈ। ਇਹੋ ਕਾਰਣ ਹੈ ਕਿ ਰਿਜ਼ਰਵ ਬੈਂਕ ਤੱਕ ਪਹੁੰਚਣ ਵਾਲੇ ਖਰਾਬ ਨੋਟਾਂ ਦੀ ਗਿਣਤੀ ਨੇ ਰਿਕਾਰਡ ਤੋੜ ਦਿੱਤਾ ਹੈ। ਸਭ ਤੋਂ ਵੱਧ 2000 ਰੁਪਏ ਦੇ ਨੋਟ ਖਰਾਬ ਹੋਏ ਹਨ। ਦੂਜੇ ਨੰਬਰ ’ਤੇ 200 ਰੁਪਏ ਦੇ ਨੋਟ ਹਨ। 500 ਦੇ ਗੰਦੇ ਨੋਟਾਂ ਦੀ ਗਿਣਤੀ ਵੀ ਜ਼ਿਆਦਾ ਹੋ ਗਈ। ਇਹੀ ਹਾਲ 10, 20 ਅਤੇ 50 ਦੀ ਕਰੰਸੀ ਦਾ ਹੈ।
ਕਰੰਸੀ ਵੀ ਕੋਰੋਨਾ ਇਨਫੈਕਟਿਡ ਹੋ ਸਕਦੀ ਹੈ। ਇਸ ਤਰ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਕਰੰਸੀ ਨੂੰ ਹੈਂਡ ਸੈਨੇਟਾਈਜ਼ਰ ਨਾਲ ਇਨਫੈਕਸ਼ਨ ਮੁਕਤ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸ਼ੁਰੂਆਤ ’ਚ ਕਈ ਲੋਕਾਂ ਨੇ ਨੋਟਾਂ ਨੂੰ ਧੋ ਵੀ ਦਿੱਤਾ। ਇੰਨਾ ਹੀ ਨਹੀਂ ਘੰਟਿਆਂ ਬੱਧੀ ਧੁੱਪ ’ਚ ਨੋਟਾਂ ਨੂੰ ਸੁਕਾਇਆ ਵੀ ਗਿਆ। ਬੈਂਕਾਂ ’ਚ ਨੋਟਾਂ ਦੀਆਂ ਥੱਦੀਆਂ ’ਤੇ ਸੈਨੇਟਾਈਜ਼ਰ ਸਪ੍ਰੇਅ ਕੀਤਾ ਜਾ ਰਿਹਾ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਪੁਰਾਣੀ ਤਾਂ ਛੱਡੋ ਨਵੀਂ ਕਰੰਸੀ ਨੇ ਵੀ ਸਾਲ ਭਰ ’ਚ ਦਮ ਤੋੜ ਦਿੱਤਾ।
ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਜਾਰੀ ਖਰਾਬ ਨੋਟਾਂ ਦੀ ਰਿਪੋਰਟ ਤੋਂ ਸਪੱਸ਼ਟ ਹੈ ਕਿ 10 ਤੋਂ ਲੈ ਕੇ 2000 ਤੱਕ ਦੇ ਨੋਟ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਖਰਾਬ ਹੋਏ ਹਨ। 2000 ਦੇ ਨੋਟਾਂ ਦੀ ਛਪਾਈ ਬੰਦ ਹੋ ਚੁੱਕੀ ਹੈ। ਰਹੀ ਕਸਰ ਗੰਦੇ ਨੋਟਾਂ ਨੇ ਪੂਰੀ ਕਰ ਦਿੱਤੀ। ਪਿਛਲੇ ਸਾਲ 2000 ਦੇ 6 ਲੱਖ ਨੋਟ ਆਏ ਸਨ। ਇਸ ਵਾਰ ਗਿਣਤੀ 17 ਕਰੋੜ ਤੋਂ ਵੀ ਜ਼ਿਆਦਾ ਹੋ ਗਈ। 500 ਦੀ ਨਵੀਂ ਕਰੰਸੀ 10 ਗੁਣਾ ਖਰਾਬ ਹੋ ਗਈ। 200 ਦੇ ਨੋਟ ਤਾਂ ਪਿਛਲੇ ਸਾਲ ਦੇ ਮੁਕਾਬਲੇ 300 ਗੁਣਾ ਤੋਂ ਵੀ ਜ਼ਿਆਦਾ ਬੇਕਾਰ ਹੋ ਗਏ। 20 ਦੀ ਨਵੀਂ ਕਰੰਸੀ ਇਕ ਸਾਲ ’ਚ 20 ਗੁਣਾ ਜ਼ਿਆਦਾ ਖਰਾਬ ਹੋ ਗਈ।
ਇਹ ਵੀ ਦੇਖੋ : ਹੁਣ ਦੋਪਹੀਆ ਵਾਹਨ 'ਤੇ ਨਹੀਂ ਲੱਗੇਗੀ ਗਰਮੀ, ਇਹ ਹੈਲਮੇਟ ਰੱਖੇਗਾ ਤੁਹਾਡਾ ਸਿਰ ਠੰਡਾ
20 ਦੇ ਨੋਟਾਂ ਦੀ ਮੰਗ 25 ਗੁਣਾ, 500 ਦੀ 30 ਫੀਸਦੀ ਵਧੀ
ਕੋਰੋਨਾ ਕਾਰਣ ਨੋਟਾਂ ਦੀ ਮੰਗ ’ਤੇ ਵੀ ਵੱਡਾ ਅਸਰ ਪਿਆ ਹੈ ਰਿਜ਼ਰਵ ਬੈਂਕ ਮੁਤਾਬਕ 20 ਰੁਪਏ ਅਤੇ 500 ਰੁਪਏ ਦੀ ਕਰੰਸੀ ਤੋਂ ਇਲਾਵਾ ਹੋਰ ਸਾਰੀ ਕਰੰਸੀ ਦੀ ਮੰਗ ਅੱਧੀ ਰਹਿ ਗਈ। 20 ਰੁਪਏ ਦੇ ਨੋਟਾਂ ਦੀ ਮੰਗ 25 ਗੁਣਾ ਤੱਕ ਵਧ ਗਈ ਜਦੋਂ ਕਿ 10 ਦੇ ਨੋਟਾਂ ਦੇ ਕ੍ਰੇਜ਼ ਘਟ ਕੇ ਤਿਹਾਈ ਰਹਿ ਗਿਆ। 500 ਦੀ ਕਰੰਸੀ ਦੀ ਮੰਗ ਕਰੀਬ 30 ਫੀਸਦੀ ਵਧੀ ਹੈ।
ਇਹ ਵੀ ਦੇਖੋ : ਇਮਰਾਨ ਖਾਨ ਅਤੇ ਚੀਨ ਦੇ ਲਾਡਲੇ ਪਾਕਿਸਤਾਨੀ ਜਨਰਲ ਨੇ ਚਾਰ ਦੇਸ਼ਾਂ 'ਚ ਬਣਾਈ ਅਰਬਾਂ ਦੀ ਦੌਲਤ
ਇਕ ਸਾਲ ’ਚ 1 ਰੁਪਏ ਦੇ ਸਿੱਕੇ ਤੋਂ ਮੋਹ ਭੰਗ
ਸਿਰਫ ਇਕ ਸਾਲ ’ਚ 1 ਰੁਪਏ ਦੇ ਸਿੱਕੇ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ। ਪਿਛਲੇ ਸਾਲ 1 ਰੁਪਏ ਦੇ 200 ਕਰੋੜ ਸਿੱਕਿਆਂ ਦੀ ਮੰਗ ਸੀ ਜੋ ਇਸ ਸਾਲ ਘਟ ਕੇ ਸਿਰਫ 10 ਕਰੋੜ ਰਹਿ ਗਈ। ਯਾਨੀ 95 ਫੀਸਦੀ ਲੋਕਾਂ ਨੇ 1 ਰੁਪਏ ਦੇ ਸਿੱਕੇ ਤੋਂ ਮੂੰਹ ਮੋੜ ਲਿਆ। 10 ਰੁਪਏ ਦੇ ਸਿੱਕੇ ਤੋਂ ਵੀ ਲੋਕ ਅੱਕ ਗਏ ਹਨ। ਪਿਛਲੇ ਸਾਲ 10 ਦੇ 200 ਕਰੋੜ ਸਿੱਕੇ ਜਨਤਾ ਨੇ ਮੰਗੇ ਪਰ ਇਸ ਸਾਲ ਇਹ ਘਟ ਕੇ ਸਿਰਫ 120 ਕਰੋੜ ਰਹਿ ਗਏ।
ਇਹ ਵੀ ਦੇਖੋ : ਹੁਣ ਅਸਾਨੀ ਨਾਲ ਮਿਲੇਗਾ 'ਲਾਲ ਸੋਨਾ', ਕੇਸਰ ਉਗਾ ਰਹੇ ਕਿਸਾਨਾਂ ਨੂੰ ਹੋਵੇਗਾ ਵੱਡਾ ਲਾਭ
ਚੀਨ ਨੇ ਆਸਟ੍ਰੇਲੀਆਈ ਬੀਫ ਕੰਪਨੀ ਤੋਂ ਦਰਾਮਦ ’ਤੇ ਲਗਾਈ ਰੋਕ
NEXT STORY