ਕੁੱਲੂ- ਹਿਮਾਚਲ ਪ੍ਰਦੇਸ਼ 'ਚ ਸੈਲਾਨੀਆਂ ਦੀ ਗਿਣਤੀ ਵੱਧ ਗਈ ਹੈ। ਮੀਂਹ ਕਾਰਨ ਪ੍ਰਸ਼ਾਸਨ ਸੈਲਾਨੀਆਂ ਦੀ ਸੁਰੱਖਿਆ ਲਈ ਚੌਕਸ ਹੋ ਗਿਆ ਹੈ। ਸੈਲਾਨੀਆਂ ਤੋਂ ਅਪੀਲ ਕੀਤੀ ਹੈ ਕਿ ਨਦੀ-ਨਾਲਿਆਂ ਦੇ ਨੇੜੇ-ਤੇੜੇ ਨਾ ਜਾਣ। ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅਜਿਹੇ 'ਚ ਨਦੀ-ਨਾਲਿਆਂ 'ਚ ਪ੍ਰਵੇਸ਼ ਕਰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ।
ਨਦੀ-ਨਾਲਿਆਂ 'ਚ ਜਾ ਕੇ ਫੋਟੋ ਖਿੱਚਣ ਜਾਂ ਸੈਲਫ਼ੀ ਲੈਂਦੇ ਹੋਏ ਫੜੇ ਜਾਣ 'ਤੇ 8 ਦਿਨ ਦੀ ਜੇਲ੍ਹ ਜਾਂ 5 ਹਜ਼ਾਰ ਰੁਪਏ ਜੁਰਮਾਨਾ ਦਾ ਪ੍ਰਬੰਧ ਹੈ। ਡਿਪਟੀ ਕਮਿਸ਼ਨਰ ਕੁੱਲੂ ਆਸ਼ੂਤੋਸ਼ ਗਰਗ ਨੇ ਇਸ ਸੰਬੰਧ 'ਚ ਨੋਟੀਫਿਕੇਸ਼ਨ ਜਾਰੀ ਕੀਤੀ ਹੈ।
ਕਾਕਪਿਟ 'ਚ ਮਹਿਲਾ ਦੋਸਤ ਨੂੰ ਬੁਲਾਉਣਾ ਪਿਆ ਮਹਿੰਗਾ, ਏਅਰ ਇੰਡੀਆ ਦੇ ਦੋ ਪਾਇਲਟਾਂ ਖ਼ਿਲਾਫ਼ ਸਖ਼ਤ ਕਾਰਵਾਈ
NEXT STORY