ਸ਼ਿਮਲਾ—ਆਈ. ਜੀ. ਐੱਮ. ਸੀ (ਇੰਦਰਾ ਗਾਂਧੀ ਮੈਡੀਕਲ ਕਾਲਜ) 'ਚ ਸਾਲ 2010 ਦੌਰਾਨ ਨੇਤਰਹੀਣ ਲੋਕਾਂ ਨੂੰ ਰੋਸ਼ਨੀ ਦੇਣ ਲਈ 'ਆਈ ਬੈਂਕ' (Eye Bank) ਖੋਲਿਆ ਗਿਆ ਸੀ। ਪਹਿਲੇ ਹੀ ਸਾਲ ਆਈ. ਜੀ. ਐੱਮ. ਸੀ 'ਚ 38 ਲੋਕਾਂ ਨੇ ਆਪਣੀਆਂ ਅੱਖਾਂ ਦਾਨ ਲਈ ਲਈ ਵਚਨ ਪੱਤਰ ਭਰਿਆ ਹਾਲਾਂਕਿ ਪਹਿਲੇ ਸਾਲ ਨਾ ਤਾਂ ਕੋਈ ਅੱਖ ਡੋਨੇਟ ਹੋਈ ਅਤੇ ਨਾ ਹੀ ਕਿਸੇ ਨੂੰ ਲਗਾਈ ਗਈ ਪਰ ਅਗਲੇ ਸਾਲ 2011 'ਚ 8 ਲੋਕਾਂ ਨੇ ਆਪਣੀਆਂ 16 ਅੱਖਾਂ ਆਈ. ਜੀ. ਐੱਮ. ਸੀ 'ਚ ਡੋਨੇਟ ਕਰ ਦਿੱਤੀਆਂ, ਜਿਸ 'ਚ ਆਈ. ਜੀ. ਐੱਮ. ਸੀ ਦੇ 'ਆਈ ਬੈਂਕ' 'ਚ ਤਰੁੰਤ 14 ਲੋਕਾਂ ਨੂੰ ਲਗਾ ਦਿੱਤੀਆਂ ਗਈਆਂ ਹਾਲਾਂਕਿ ਦੋ ਅੱਖਾਂ ਇੰਫੈਕਸ਼ਨ ਕਾਰਨ ਨਹੀਂ ਲੱਗ ਸਕੀਆਂ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਆਈ. ਜੀ. ਐੱਮ. ਸੀ ਦਾ 'ਆਈ ਬੈਂਕ' ਸਰਗਰਮ ਕੰਮ ਕਰ ਰਿਹਾ ਹੈ। ਹੁਣ ਤੱਕ 255 ਲੋਕਾਂ ਨੂੰ ਆਈ. ਜੀ. ਐੱਮ. ਸੀ ਨੇ ਅੱਖਾਂ ਦੀ ਰੌਸ਼ਨੀ ਦਿੱਤੀ ਹੈ। ਹਾਲਾਂਕਿ ਵੇਟਿੰਗ ਹੁਣ ਵੀ 150 ਦੀ ਚੱਲ ਰਹੀ ਹੈ। ਡਾਕਟਰਾਂ ਦਾ ਦਾਅਵਾ ਹੈ ਕਿ ਜੇਕਰ ਲੋਕ ਆਈ ਡੋਨੇਟ ਕਰਨ 'ਚ ਅੱਗੇ ਆਉਂਦੇ ਰਹਿਣਗੇ ਤਾਂ ਜਲਦ ਹੀ ਸਾਡੀ ਵੇਟਿੰਗ ਜ਼ੀਰੋ ਹੋ ਜਾਵੇਗੀ।
1147 ਲੋਕਾਂ ਨੇ ਭਰਿਆ ਵਚਨ ਪੱਤਰ-
ਆਈ. ਜੀ. ਐੱਮ. ਸੀ. 'ਚ ਹੁਣ ਤੱਕ 320 ਅੱਖਾਂ 9 ਸਾਲ 'ਚ 'ਆਈ ਬੈਂਕ' ਨੂੰ ਮਿਲ ਸਕੀਆਂ ਹਨ। ਇਸ 'ਚ ਸਭ ਤੋਂ ਜ਼ਿਆਦਾ ਅੱਖਾਂ 2016 'ਚ 95 ਲੋਕਾਂ ਦੀਆਂ ਆਈਆਂ ਸਨ। ਉਸੇ ਸਾਲ 72 ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਵੀ ਦਿੱਤੀਆਂ ਗਈਆਂ ਸਨ। ਇਸ ਤੋਂ ਇਲਾਵਾ ਹੁਣ ਤੱਕ 9 ਸਾਲਾਂ 'ਚ ਕੁੱਲ 255 ਲੋਕਾਂ ਦੀਆਂ ਅੱਖਾਂ ਲਗਾਈਆਂ ਜਾ ਚੁੱਕੀਆਂ ਹਨ। ਵੇਟਿੰਗ ਵੀ 150 ਦੀ ਚੱਲ ਰਹੀ ਹੈ। 1147 ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਈ. ਜੀ. ਐੱਮ. ਸੀ 'ਚ ਅੱਖਾਂ ਦਾਨ ਕਰਨ ਲਈ ਆਪਣਾ ਵਚਨ ਪੱਤਰ ਭਰਿਆ ਹੈ। ਇਸ 'ਚ ਹਾਈਕੋਰਟ ਦੇ ਚੀਫ ਜਸਟਿਸ ਕੁਰੀਅਨ ਜੋਸੇਫ ਵੀ ਸ਼ਾਮਲ ਹਨ।
ਇੰਝ ਕਰ ਸਕਦੇ ਹੋ ਦਾਨ-
ਜੇਕਰ ਤੁਸੀਂ ਵੀ ਆਪਣੀਆਂ ਅੱਖਾਂ ਦਾਨ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਆਈ. ਜੀ. ਐੱਮ. ਸੀ. ਦੇ ਆਈ ਬੈਂਕ, ਐੱਮ. ਐੱਸ. ਜਾਂ ਪ੍ਰਿੰਸੀਪਲ ਕੋਲ ਆ ਸਕਦੇ ਹੋ। ਇੱਥੋ ਤੁਹਾਨੂੰ ਇੱਕ ਫਾਰਮ ਭਰਵਾਇਆ ਜਾਵੇਗਾ। ਇਸ 'ਚ ਤੁਹਾਨੂੰ ਆਪਣੇ ਨਾਲ ਗਵਾਹ ਵੀ ਲਿਆਉਣੇ ਹੋਣਗੇ, ਜੋ ਇੱਕ ਰਿਸ਼ਤੇਦਾਰ ਅਤੇ ਇੱਕ ਦੋਸਤ ਹੋ ਸਕਦਾ ਹੈ। ਉਨ੍ਹਾਂ ਦੇ ਅਤੇ ਤੁਹਾਡੇ ਸਿਗਨੇਚਰ ਫਾਰਮ 'ਤੇ ਹੋਣਗੇ। ਉਸ ਤੋਂ ਬਾਅਦ ਤੁਹਾਨੂੰ ਇੱਕ ਕਾਰਡ ਇਸ਼ੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਆਈ. ਜੀ. ਐੱਮ. ਸੀ. ਦੇ ਨੰਬਰ 0177-2883548 'ਤੇ ਵੀ ਸੰਪਰਕ ਕਰਕੇ ਇਸ ਬਾਰੇ 'ਚ ਪੂਰੀ ਜਾਣਕਾਰੀ ਲੈ ਸਕਦੇ ਹੋ।
ਬੱਦਲ ਫੱਟਣ ਕਾਰਨ ਹਿਮਾਚਲ 'ਚ ਭਾਰੀ ਤਬਾਹੀ, ਰੋਕੀ ਗਈ ਮਣੀਮਹੇਸ਼ ਯਾਤਰਾ
NEXT STORY