ਗਾਜ਼ੀਆਬਾਦ - ਪੁਲਸ ਨੇ ਇੱਥੇ ਗ਼ੈਰ-ਕਾਨੂੰਨੀ ਹਥਿਆਰਾਂ ਦੇ ਇੱਕ ਕਾਰਖਾਨੇ ਦਾ ਪਰਦਾਫਾਸ਼ ਕਰ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਜ਼ਬਤ ਕੀਤਾ ਹੈ। ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਇੱਥੇ ਦੇ ਮੁਰਾਦਨਗਰ ਕਸਬੇ ਦੇ ਸ਼ਹਜਾਦਪੁਰ ਪਿੰਡ ਰੋਡ ਦੇ ਪੁਲ ਦੇ ਨਜ਼ਦੀਕ ਇਸ ਗ਼ੈਰ-ਕਾਨੂੰਨੀ ਹਥਿਆਰ ਫੈਕਟਰੀ ਦਾ ਸੰਚਾਲਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ- ਪੀ.ਐੱਮ. ਮੋਦੀ ਸਤੰਬਰ ਦੇ ਅਖੀਰ 'ਚ ਜਾ ਸਕਦੇ ਹਨ ਅਮਰੀਕਾ
ਸੀਨੀਅਰ ਪੁਲਸ ਪ੍ਰਧਾਨ ਪਵਨ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 32 ਬੋਰ ਦੀ ਪੰਜ ਪਿਸਤੌਲ, 72 ਕਾਰਤੂਸ, 20 ਅਰਧ ਨਿਰਮਿਤ ਪਿਸਤੌਲ, 32 ਬੋਰ ਦੀ 55 ਨਲੀਆਂ, 13 ਮੈਗਜ਼ੀਨ, 250 ਮੈਗਜ਼ੀਨ ਸਰਪਿੰਗ, 10 ਅਰਧ ਨਿਰਮਿਤ ਮੈਗਜ਼ੀਨ, 90 ਸਾਈਡ ਪਲੇਟ, 17 ਟਰਿੱਗਰ ਗਾਰਡ ਅਤੇ ਹਥਿਆਰ ਨਿਰਮਾਣ ਵਿੱਚ ਇਸਤੇਮਾਲ ਹੋਣ ਵਾਲੇ ਸਮੱਗਰੀ ਮੌਕੇ ਤੋਂ ਜ਼ਬਤ ਕੀਤੇ ਗਏ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਬਿਹਾਰ ਦੇ ਮੁੰਗੇਰ ਦੇ ਰਹਿਣ ਵਾਲੇ ਮੁਹੰਮਦ ਮੁਸਤਫਾ, ਇੱਥੇ ਮੁਰਾਦਨਗਰ ਦੇ ਰਹਿਣ ਵਾਲੇ ਸਲਾਮ ਅਤੇ ਕੈਫੀ ਆਜਮ, ਮੇਰਠ ਦੇ ਰਹਿਣ ਵਾਲੇ ਸਲਮਾਨ ਅਤੇ ਮੇਰਠ ਦੀ ਹੀ ਰਹਿਣ ਵਾਲੀ ਬੀਬੀ ਅਸਗਰੀ ਦੇ ਤੌਰ 'ਤੇ ਹੋਈ ਹੈ।
ਇਹ ਵੀ ਪੜ੍ਹੋ - ਇੱਕ ਪਰਿਵਾਰ-ਇੱਕ ਬੱਚਾ, ਰਾਮਦਾਸ ਆਠਵਲੇ ਨੇ ਕਿਹਾ- ਦੇਸ਼ ਦੇ ਵਿਕਾਸ ਲਈ ਲਾਗੂ ਹੋ ਵਨ ਚਾਈਲਡ ਪਾਲਿਸੀ
ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਦੋ ਸਾਥੀ ਜਹੀਰੁੱਦੀਨ ਅਤੇ ਫਿਆਜ਼ ਫ਼ਰਾਰ ਹਨ। ਦੋਨਾਂ ਮੇਰਠ ਦੇ ਰਹਿਣ ਵਾਲੇ ਹਨ। ਦੋਸ਼ੀਆਂ ਨੇ ਪੁਲਸ ਨੂੰ ਦੱਸਿਆ ਕਿ ਫੈਕਟਰੀ ਮਾਲਿਕ ਜਹੀਰੂੱਦੀਨ ਆਪਣੀ ਪਤਨੀ ਅਸਗਰੀ ਅਤੇ ਸਾਂਝੀਦਾਰ ਫਿਆਜ਼ ਅਤੇ ਸਲਮਾਨ ਦੇ ਨਾਲ ਗ਼ੈਰ-ਕਾਨੂੰਨੀ ਹਥਿਆਰਾਂ ਲਈ ਕੱਚੇ ਮਾਲ ਦਾ ਪ੍ਰਬੰਧ ਕਰਦਾ ਸੀ। ਪੁਲਸ ਮੁਤਾਬਕ ਕੱਚਾ ਮਾਲ ਲਿਆਉਣ ਦੇ ਦੋ ਦਿਨ ਬਾਅਦ ਉਹ ਪੂਰੀ ਤਰ੍ਹਾਂ ਤਿਆਰ ਹਥਿਆਰ “ਅਸਾਮਾਜਿਕ ਤੱਤਾਂ” ਨੂੰ ਵੇਚਣ ਵਾਲੇ ਸਨ। ਪੁਲਸ ਨੇ ਦੋਸ਼ੀਆਂ ਦੇ ਕੋਲੋਂ ਡੇਢ ਲੱਖ ਰੁਪਏ ਨਕਦ ਵੀ ਬਰਾਮਦ ਕੀਤੇ ਹਨ। ਪੁਲਸ ਨੇ ਕਿਹਾ ਕਿ ਬਰਾਮਦ ਨਗਦੀ ਹਥਿਆਰਾਂ ਦੀ ਵਿਕਰੀ ਤੋਂ ਪ੍ਰਾਪਤ ਕਮਾਈ ਸੀ ਅਤੇ ਉਸ ਨੂੰ ਸਮਾਨ ਵੰਡ, ਕੱਚੇ ਮਾਲ ਅਤੇ ਹੋਰ ਸਮੱਗਰੀਆਂ ਦੀ ਖਰੀਦ ਲਈ ਰੱਖਿਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਨਜਿੰਦਰ ਸਿੰਘ ਸਿਰਸਾ ਨੇ ਹਰਿਆਣਾ 'ਚ ਪ੍ਰੀਖਿਆਵਾਂ ਲਈ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ ਲਗਾਉਣ ਦਾ ਕੀਤਾ ਵਿਰੋਧ
NEXT STORY