ਸ਼ਿਮਲਾ (ਸੰਤੋਸ਼)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੀ ਜ਼ਿਲ੍ਹਾ ਅਦਾਲਤ ਨੇ ਸੰਜੌਲੀ ਮਸਜਿਦ ਵਿਚ ਬਣਾਈਆਂ ਗਈਆਂ 3 ਗੈਰ-ਕਾਨੂੰਨੀ ਮੰਜ਼ਿਲਾਂ ਨੂੰ ਡੇਗਣ ਦੇ ਨਗਰ ਨਿਗਮ ਸ਼ਿਮਲਾ ਕਮਿਸ਼ਨਰ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਮੁਸਲਿਮ ਧਿਰ ਦੀ ਪਟੀਸ਼ਨ ਖਾਰਜ ਕਰ ਦਿੱਤੀ, ਜਿਸ ਵਿਚ ਮਸਜਿਦ ਦੀਆਂ ਇਨ੍ਹਾਂ ਮੰਜ਼ਿਲਾਂ ਨੂੰ ਤੋੜਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਇਸ ਫੈਸਲੇ ਨਾਲ ਮੁਸਲਿਮ ਧਿਰ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਨ੍ਹਾਂ ਇਸ ਹੁਕਮ ਨੂੰ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਸੰਜੌਲੀ ਮਸਜਿਦ ਕੁਝ ਸਮੇਂ ਤੋਂ ਵਿਵਾਦਾਂ ’ਚ ਰਹੀ ਹੈ। ਦੋਸ਼ ਸੀ ਕਿ ਮਸਜਿਦ ਅੰਦਰ 3 ਮੰਜ਼ਿਲਾਂ ਦਾ ਨਿਰਮਾਣ ਬਿਨਾਂ ਕਿਸੇ ਇਜਾਜ਼ਤ ਦੇ ਕੀਤਾ ਗਿਆ ਸੀ। ਸ਼ਿਮਲਾ ਨਗਰ ਨਿਗਮ ਨੇ ਇਨ੍ਹਾਂ ਮੰਜ਼ਿਲਾਂ ਨੂੰ ਗੈਰ-ਕਾਨੂੰਨੀ ਮੰਨਦੇ ਹੋਏ ਡੇਗਣ ਦਾ ਹੁਕਮ ਜਾਰੀ ਕੀਤਾ।
ਸੰਜੌਲੀ ਮਸਜਿਦ ਕਮੇਟੀ ਦੇ ਚੇਅਰਮੈਨ ਮੁਹੰਮਦ ਲਤੀਫ ਦਾ ਕਹਿਣਾ ਹੈ ਕਿ ਅਦਾਲਤ ਨੇ ਨਗਰ ਨਿਗਮ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਮੁਸਲਿਮ ਵੈਲਫੇਅਰ ਸੋਸਾਇਟੀ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ, ਅਸੀਂ ਮਸਜਿਦ ਦੀ ਇਕ ਮੰਜ਼ਿਲ ਢਾਹ ਦਿੱਤੀ ਹੈ ਅਤੇ ਦੋ ਮੰਜ਼ਿਲਾਂ ਲਈ ਹਾਈਕੋਰਟ ਤੋਂ ਮਾਰਚ ਤੱਕ ਦਾ ਸਮਾਂ ਮੰਗਿਆ ਹੈ।
ਕੀ ਹੈ ਸੰਜੌਲੀ ਮਸਜਿਦ ਵਿਵਾਦ?
ਸ਼ਿਮਲਾ ਦੀ ਸੰਜੌਲੀ ਮਸਜਿਦ ਨੂੰ ਲੈ ਕੇ 2010 ਤੋਂ ਵਿਵਾਦ ਚੱਲ ਰਿਹਾ ਹੈ। ਸ਼ਿਮਲਾ ਨਗਰ ਨਿਗਮ ਤੋਂ ਕਈ ਵਾਰ ਨੋਟਿਸ ਵੀ ਮਿਲੇ ਹਨ। 45 ਤੋਂ ਵੱਧ ਕੇਸਾਂ ਦੀ ਸੁਣਵਾਈ ਹੋਈ ਪਰ ਮਾਮਲਾ ਉਸ ਸਮੇਂ ਹੋਰ ਤੇਜ਼ ਹੋ ਗਿਆ ਜਦੋਂ ਕੁਝ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨੇ ਹਿੰਦੂ ਭਾਈਚਾਰੇ ਦੇ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਮੁਸਲਿਮ ਨੌਜਵਾਨ ਮਸਜਿਦ ਵਿੱਚ ਲੁਕ ਗਏ। ਇਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ 5 ਅਕਤੂਬਰ ਨੂੰ ਸੁਣਵਾਈ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਦੀ ਅਦਾਲਤ ਨੇ ਹੁਕਮ ਦਿੱਤੇ ਅਤੇ ਇਸ ਦੀਆਂ ਤਿੰਨ ਨਾਜਾਇਜ਼ ਮੰਜ਼ਿਲਾਂ ਢਾਹੁਣ ਲਈ 21 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ।
ਪੋਰਨੋਗ੍ਰਾਫੀ ਕੇਸ 'ਚ ਰਾਜ ਕੁੰਦਰਾ ਨੂੰ ED ਦਾ ਸੰਮਨ, ਪੁੱਛਗਿੱਛ ਲਈ ਮੁੰਬਈ ਦਫ਼ਤਰ ਸੱਦਿਆ
NEXT STORY