ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਫੁਲਤ ਪਿੰਡ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਐਲਾਨੇ ਗਏ ਮਦਰੱਸੇ ਦਾਰੁਲ ਉਲੂਮ ਰਹੀਮੀਆ ਨੂੰ ਐਤਵਾਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਸੀਨੀਅਰ ਪੁਲਸ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਕਿ ਮਾਲ ਵਿਭਾਗ ਦੀ ਜਾਂਚ ’ਚ ਮਦਰੱਸੇ ਦੇ ਗੈਰ-ਕਾਨੂੰਨੀ ਹੋਣ ਦੀ ਪੁਸ਼ਟੀ ਹੋਈ ਸੀ।
ਪੁਲਸ ਅਨੁਸਾਰ, ਮਦਰੱਸੇ ਦੇ ਇੰਚਾਰਜ ਮੌਲਾਨਾ ਹਿਫ਼ਜ਼ੁਰਰਹਿਮਾਨ ਅਤੇ ਉਨ੍ਹਾਂ ਦੇ 2 ਪੁੱਤਰਾਂ ਜ਼ੁਬੈਰ ਤੇ ਜ਼ੁਨੈਦ ਖ਼ਿਲਾਫ਼ ਇਕ ਮਾਮਲੇ ਦੀ ਜਾਂਚ ਦੌਰਾਨ ਮਦਰੱਸੇ ਦੀ ਜ਼ਮੀਨ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਸੀ। ਤਿੰਨਾਂ ਨੂੰ ਬਾਅਦ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਐੱਸ.ਐੱਸ.ਪੀ. ਨੇ ਦੱਸਿਆ ਕਿ ਮਦਰੱਸਾ ਜਿਸ ਜ਼ਮੀਨ ’ਤੇ ਬਣਿਆ ਸੀ, ਉਸ ਨੂੰ 17 ਅਗਸਤ ਨੂੰ ਸਰਕਾਰੀ ਜ਼ਮੀਨ ਐਲਾਨਿਆ ਗਿਆ।
ਪੁਲਸ ਮੁਤਾਬਕ, ਮੌਲਾਨਾ ਹਿਫ਼ਜ਼ੁਰਰਹਿਮਾਨ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੂੰ 6 ਜੁਲਾਈ ਨੂੰ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਅਤੇ ਉੱਤਰ ਪ੍ਰਦੇਸ਼ ਗੈਰ-ਕਾਨੂੰਨੀ ਧਰਮ ਪਰਿਵਰਤਨ ਦੀ ਮਨਾਹੀ ਕਾਨੂੰਨ, 2021 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਰੱਖਿਆ ਮੰਤਰਾਲੇ ਦੀ ਮਹਿਲਾ ਅਧਿਕਾਰੀ ਨੇ ਚੁੱਕਿਆ ਵੱਡਾ ਕਦਮ ! ਸਹੁਰੇ ਪਰਿਵਾਰ 'ਤੇ ਲਾਏ ਗੰਭੀਰ ਇਲਜ਼ਾਮ
NEXT STORY