ਸ਼ਿਮਲਾ/ਸ਼੍ਰੀਨਗਰ- ਹਿਮਾਚਲ ਵਿਚ ਮਾਰਚ ਦੇ ਮਹੀਨੇ ’ਚ ਮੌਸਮ ਬਦਲ ਗਿਆ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੱਦਲ ਛਾਏ ਹੋਏ ਹਨ। ਇਸ ਦੇ ਨਾਲ ਹੀ ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਸੋਮਵਾਰ ਨੂੰ ਮੀਂਹ ਪਿਆ ਜਦੋਂ ਕਿ ਉੱਚੇ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ। ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ ’ਤੇ ਸਵੇਰੇ ਮੀਂਹ ਪਿਆ।
ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲਿਆਂ ਵਿਚ ਭਾਰੀ ਬਰਫ਼ਬਾਰੀ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦੱਖਣੀ ਕਸ਼ਮੀਰ ਦੇ ਪਹਿਲਗਾਮ ਅਤੇ ਬਾਰਾਮੁੱਲਾ ਸਮੇਤ ਪਹਾੜੀ ਇਲਾਕਿਆਂ ਦੇ ਕੁਝ ਹਿੱਸਿਆਂ ਵਿਚ ਤਾਜ਼ਾ ਬਰਫ਼ਬਾਰੀ ਵੀ ਹੋਈ। ਲੱਦਾਖ ਦੇ ਕਾਰਗਿਲ ਜ਼ਿਲੇ ਵਿਚ ਵੀ ਬਰਫ਼ਬਾਰੀ ਹੋਈ। ਉਤਰਾਖੰਡ ਦੇ ਚਮੋਲੀ ਜ਼ਿਲੇ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਅਗਲੇ 24 ਘੰਟਿਆਂ ਵਿਚ ਬਰਫ਼ ਦੇ ਤੋਦੇ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਮਨਾਲੀ ਵਿਚ ਸੈਲਾਨੀਆਂ ਨੇ ਹਲਕੀ ਬਰਫ਼ਬਾਰੀ ਦਾ ਨਜ਼ਾਰਾ ਲਿਆ ਤੇ ਨਹਿਰੂਕੁੰਡ ਤੋਂ ਮਾਲ ਰੋਡ ਤੱਕ ਹੋਈ ਬਰਫ਼ਬਾਰੀ ਦਾ ਆਨੰਦ ਮਾਣਿਆ। ਉਨ੍ਹਾਂ ਨੇ ਖੂਬ ਮਸਤੀ ਕੀਤੀ ਅਤੇ ਸੈਲਫੀਆਂ ਲਈਆਂ। ਸੋਮਵਾਰ ਨੂੰ ਬਰਫ਼ਬਾਰੀ ਸ਼ੁਰੂ ਹੋਣ ਕਾਰਨ ਸੈਲਾਨੀਆਂ ਦੀ ਆਮਦ ਘੱਟ ਗਈ ਤੇ ਜ਼ਿਆਦਾਤਰ ਸੈਲਾਨੀ ਵਾਪਸ ਪਰਤ ਗਏ। ਭੁੰਤਰ-ਮਣੀਕਰਨ ਮਾਰਗ ਸੋਮਵਾਰ ਨੂੰ ਸਰਸਾੜੀ ਨੇੜੇ ਲੈਂਡ ਸਲਾਈਡਿੰਗ ਕਾਰਨ 2 ਘੰਟੇ ਬੰਦ ਰਿਹਾ।
ਔਰੰਗਜ਼ੇਬ ਨੂੰ ‘ਚੰਗਾ ਆਦਮੀ’ ਦੱਸਣ ’ਤੇ ਅਬੂ ਆਜ਼ਮੀ ’ਤੇ ਵਰ੍ਹੇ ਸ਼ਿੰਦੇ, ਕਿਹਾ- 'ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਵੇ'
NEXT STORY