ਮੁੰਬਈ- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਤੇ ਵਿਧਾਇਕ ਅਬੂ ਆਜ਼ਮੀ ਵੱਲੋਂ ਔਰੰਗਜ਼ੇਬ ਬਾਰੇ ਦਿੱਤੇ ਗਏ ਬਿਆਨ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਸ਼ਿੰਦੇ ਨੇ ਕਿਹਾ ਕਿ ਅਬੂ ਆਜ਼ਮੀ ਦਾ ਬਿਆਨ ਗਲਤ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਔਰੰਗਜ਼ੇਬ ਨੇ ਛਤਰਪਤੀ ਸੰਭਾਜੀ ਮਹਾਰਾਜ ਨੂੰ 40 ਦਿਨਾਂ ਤੱਕ ਤਸੀਹੇ ਦਿੱਤੇ ਸਨ। ਅਜਿਹੇ ਵਿਅਕਤੀ ਨੂੰ ਚੰਗਾ ਕਹਿਣਾ ਸਭ ਤੋਂ ਵੱਡਾ ਪਾਪ ਹੈ ਅਤੇ ਇਸ ਲਈ ਆਜ਼ਮੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਸਾਡੇ ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਮੁੰਬਈ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਜ਼ਮੀ ਨੇ ਕਿਹਾ ਸੀ ਕਿ ਸਾਰਾ ਗਲਤ ਇਤਿਹਾਸ ਦਿਖਾਇਆ ਜਾ ਰਿਹਾ ਹੈ। ਔਰੰਗਜ਼ੇਬ ਇਕ ਚੰਗਾ ਵਿਅਕਤੀ ਸੀ, ਉਸ ਨੇ ਬਹੁਤ ਸਾਰੇ ਮੰਦਰ ਬਣਵਾਏ, ਔਰੰਗਜ਼ੇਬ ਜ਼ਾਲਮ ਨਹੀਂ ਸੀ। ਸਪਾ ਨੇਤਾ ਨੇ ਕਿਹਾ ਸੀ ਕਿ ਜਿੰਨਾ ਮੈਂ ਔਰੰਗਜ਼ੇਬ ਬਾਰੇ ਪੜ੍ਹਿਆ ਹੈ, ਉਸ ਨੇ ਕਦੇ ਵੀ ਜਨਤਕ ਪੈਸਾ ਆਪਣੇ ਲਈ ਨਹੀਂ ਲਿਆ, ਉਸ ਦਾ ਰਾਜ ਬਰਮਾ (ਮੌਜੂਦਾ ਮਿਆਂਮਾਰ) ਤੱਕ ਫੈਲਿਆ ਹੋਇਆ ਸੀ, ਉਸ ਸਮੇਂ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਇਕ ਮਹਾਨ ਪ੍ਰਸ਼ਾਸਕ ਸੀ, ਉਸ ਦੀ ਫੌਜ ਵਿਚ ਬਹੁਤ ਸਾਰੇ ਹਿੰਦੂ ਕਮਾਂਡਰ ਸਨ।
24 ਤੋਂ 26 ਮਾਰਚ ਵਿਚਾਲੇ ਪੇਸ਼ ਹੋਵੇਗਾ ਦਿੱਲੀ ਦਾ ਆਮ ਬਜਟ
NEXT STORY