ਨਵੀਂ ਦਿੱਲੀ - HDFC ਬੈਂਕ ਦੇ ਗਾਹਕਾਂ ਲਈ ਵੱਡੀ ਖ਼ਬਰ ਹੈ। HDFC ਦੇ ਗਾਹਕ 13 ਜੁਲਾਈ ਨੂੰ UPI ਸਮੇਤ ਕੁਝ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਣਗੇ। ਦਰਅਸਲ, ਬੈਂਕ ਇਸ ਦਿਨ ਸਿਸਟਮ ਨੂੰ ਅਪਗ੍ਰੇਡ ਕਰੇਗਾ, ਜਿਸ ਕਾਰਨ ਬੈਂਕ ਦੀ UPI ਸੇਵਾ ਵੀ ਅਸਥਾਈ ਤੌਰ 'ਤੇ ਪ੍ਰਭਾਵਿਤ ਹੋਵੇਗੀ। ਇਸ ਦੇ ਨਾਲ ਹੀ, ਇਸ ਸਮੇਂ ਦੌਰਾਨ, ਗਾਹਕ ਆਪਣਾ ਬੈਂਕ ਬੈਲੇਂਸ ਚੈੱਕ ਵੀ ਨਹੀਂ ਕਰ ਸਕਣਗੇ।
ਇਹ ਹੈ ਸਿਸਟਮ ਅੱਪਗ੍ਰੇਡ ਕਰਨ ਦਾ ਸਮਾਂ
ਸਿਸਟਮ ਅੱਪਗ੍ਰੇਡ ਕਰਨ ਦਾ ਉਦੇਸ਼ ਬੈਂਕ ਦੀ ਕਾਰਗੁਜ਼ਾਰੀ ਅਤੇ ਸਮਰੱਥਾਵਾਂ ਨੂੰ ਬਿਹਤਰ ਬਣਾਉਣਾ ਅਤੇ ਇਸਦੀ ਭਰੋਸੇਯੋਗਤਾ ਨੂੰ ਵਧਾਉਣਾ ਹੈ। ਬੈਂਕ ਮੁਤਾਬਕ ਸਿਸਟਮ ਅੱਪਗ੍ਰੇਡ ਕਰਨ ਦਾ ਸਮਾਂ 13 ਜੁਲਾਈ ਨੂੰ ਸਵੇਰੇ 3 ਵਜੇ ਹੈ ਅਤੇ ਉਸੇ ਦਿਨ ਸ਼ਾਮ 4.30 ਵਜੇ ਤੱਕ ਅੱਪਗ੍ਰੇਡ ਕੀਤਾ ਜਾਵੇਗਾ। ਇਸ ਦੌਰਾਨ ਗਾਹਕ ਕੁਝ ਸੇਵਾਵਾਂ ਦਾ ਲਾਭ ਨਹੀਂ ਲੈ ਸਕਣਗੇ। UPI ਸੇਵਾਵਾਂ ਦੋ ਖਾਸ ਸਮੇਂ 'ਤੇ ਬੰਦ ਰਹਿਣਗੀਆਂ।
UPI ਸਮੇਤ ਇਹ ਸੇਵਾਵਾਂ ਇਸ ਸਮੇਂ ਰਹਿਣਗੀਆਂ ਬੰਦ
ਜਾਣਕਾਰੀ ਮੁਤਾਬਕ 13 ਜੁਲਾਈ ਨੂੰ UPI ਸੇਵਾ ਸਵੇਰੇ 3:00 ਵਜੇ ਤੋਂ 3:45 ਵਜੇ ਤੱਕ ਅਤੇ ਸਵੇਰੇ 9:30 ਤੋਂ ਦੁਪਹਿਰ 12:45 ਤੱਕ ਕੰਮ ਨਹੀਂ ਕਰੇਗੀ। ਨੈੱਟਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਸੇਵਾਵਾਂ ਪੂਰੀ ਅਪਗ੍ਰੇਡ ਮਿਆਦ ਦੇ ਦੌਰਾਨ ਉਪਲਬਧ ਨਹੀਂ ਹੋਣਗੀਆਂ। ਇਸ ਤੋਂ ਇਲਾਵਾ, ਅੱਪਗਰੇਡ ਦੀ ਮਿਆਦ ਦੇ ਦੌਰਾਨ IMPS, NEFT, RTGS ਸਮੇਤ ਸਾਰੇ ਫੰਡ ਟ੍ਰਾਂਸਫਰ ਮੋਡ ਵੀ ਉਪਲਬਧ ਨਹੀਂ ਹੋਣਗੇ।
ਜਾਰੀ ਰਹੇਗਾ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਲੈਣ-ਦੇਣ
ਸਿਸਟਮ ਅਪਗ੍ਰੇਡ ਦੀ ਮਿਆਦ ਦੌਰਾਨ, ਗਾਹਕ ਆਪਣੇ HDFC ਬੈਂਕ ਦੇ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਕਿਸੇ ਵੀ ATM ਤੋਂ ਨਕਦੀ ਕਢਵਾ ਸਕਦੇ ਹਨ। ਇਸ ਦੇ ਨਾਲ ਹੀ 12 ਜੁਲਾਈ ਨੂੰ ਸ਼ਾਮ 7.30 ਵਜੇ ਬੈਲੇਂਸ ਦੇ ਆਧਾਰ 'ਤੇ ਬੈਂਕ ਬੈਲੇਂਸ ਨਜ਼ਰ ਆਵੇਗਾ। ਇਸ ਤੋਂ ਇਲਾਵਾ, ਗਾਹਕ ਸਟੋਰਾਂ 'ਤੇ ਸਵਾਈਪ ਮਸ਼ੀਨਾਂ 'ਤੇ ਆਪਣੇ HDFC ਬੈਂਕ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹਨ। HDFC ਡੈਬਿਟ ਕਾਰਡਾਂ ਅਤੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਆਨਲਾਈਨ ਖਰੀਦਦਾਰੀ, ਪਿੰਨ ਰੀਸੈਟ ਕਰਨਾ ਜਾਂ ਹੋਰ ਕਾਰਡ ਲੈਣ-ਦੇਣ ਵਾਲੀਆਂ ਗਤੀਵਿਧਿਆਂ ਜਾਰੀ ਰਹਿਣਗੀਆਂ।
ਬੈਂਕ ਨੇ ਜਾਰੀ ਕੀਤੀ ਐਡਵਾਇਜ਼ਰੀ
ਕਿਸੇ ਵੀ ਤਰ੍ਹਾਂ ਦੀ ਰੁਕਾਵਟ ਤੋਂ ਬਚਣ ਲਈ, ਬੈਂਕ ਨੇ 12 ਜੁਲਾਈ, 2024 ਨੂੰ ਸ਼ਾਮ 7:30 ਵਜੇ ਤੋਂ ਪਹਿਲਾਂ ਲੋੜੀਂਦੀ ਰਕਮ ਕਢਵਾਉਣ ਅਤੇ ਫੰਡ ਟ੍ਰਾਂਸਫਰ ਆਦਿ ਵਰਗੇ ਸਾਰੇ ਜ਼ਰੂਰੀ ਕੰਮ ਕਰਨ ਦੀ ਸਲਾਹ ਦਿੱਤੀ ਹੈ। ਅਸੁਵਿਧਾ ਨੂੰ ਘੱਟ ਕਰਨ ਲਈ ਬੈਂਕ ਵੱਲੋਂ ਇਹ ਕੰਮ ਸ਼ਨੀਵਾਰ 13 ਜੁਲਾਈ 2024 ਨੂੰ ਕੀਤਾ ਜਾਵੇਗਾ। ਦੂਜਾ ਸ਼ਨੀਵਾਰ ਹੋਣ ਕਾਰਨ ਇਸ ਦਿਨ ਬੈਂਕ ਬੰਦ ਰਹਿਣਗੇ। ਵਧੇਰੇ ਜਾਣਕਾਰੀ ਅਤੇ ਅੱਪਡੇਟ ਲਈ HDFC ਬੈਂਕ ਦੀ ਵੈੱਬਸਾਈਟ 'ਤੇ ਜਾਓ ਜਾਂ ਗਾਹਕ ਸੇਵਾ ਨਾਲ ਸੰਪਰਕ ਕਰੋ।
ਰਿਜ਼ਰਵ ਬੈਂਕ ਮੁਤਾਬਕ ਪਿਛਲੇ ਵਿੱਤੀ ਸਾਲ ’ਚ 1,41,800 ਕਰੋੜ ਰੁਪਏ ਖਰਚ ਕੀਤੇ
NEXT STORY