ਜੰਮੂ/ਜਲੰਧਰ (ਸੁਧੀਰ)- ਸਾਲਾਨਾ ਅਮਰਨਾਥ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋਣ ਦੇ ਬਾਅਦ ਤੋਂ ਘੱਟੋ-ਘੱਟ 2.90 ਲੱਖ ਸ਼ਰਧਾਲੂ ਅਮਰਨਾਥ ਗੁਫ਼ਾ 'ਚ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਉੱਥੇ ਹੀ ਅਮਰਨਾਥ ਸ਼ਰਧਾਲੂਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਡਿਤ ਸ਼ਿਵ ਕੁਮਾਰ ਆਚਾਰੀਆ ਨੇ ਦੱਸਿਆ ਕਿ ਇਕ-2 ਦਿਨ 'ਚ ਸ਼ਿਵਲਿੰਗ ਅਲੋਪ ਹੋ ਜਾਣਗੇ ਅਤੇ ਸ਼ਿਵਲਿੰਗ ਦਾ ਸਾਈਜ਼ ਛੋਟਾ ਹੋ ਜਾਵੇਗਾ। ਉੱਥੇ ਹੀ ਅਮਰਨਾਥ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਦੱਖਣੀ ਹਿਮਾਲਿਆ ਖੇਤਰ 'ਚ 3,888 ਮੀਟਰ ਦੀ ਉੱਚਾਈ 'ਤੇ ਸਥਿਤ ਅਮਰਨਾਥ ਗੁਫ਼ਾ ਲਈ 62 ਦਿਨਾ ਸਾਲਾਨਾ ਯਾਤਰਾ ਇਕ ਜੁਲਾਈ ਨੂੰ ਅਨੰਤਨਾਗ ਜ਼ਿਲ੍ਹੇ 'ਚ ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ 'ਚ ਬਾਲਟਾਲ ਤੋਂ ਸ਼ੁਰੂ ਹੋਈ ਸੀ। ਯਾਤਰਾ 31 ਅਗਸਤ ਨੂੰ ਸੰਪੰਨ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਰਰ ਫੰਡਿੰਗ ਮਾਮਲੇ ’ਚ ਅਖੌਤੀ ਪੱਤਰਕਾਰ ਗ੍ਰਿਫਤਾਰ
NEXT STORY