ਚਿੰਤਪੂਰਨੀ (ਸੁਨੀਲ)- ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਂ ਚਿੰਤਪੂਰਨੀ ਦੇ ਦਰਬਾਰ ’ਚ 22 ਤੋਂ 30 ਮਾਰਚ ਤੱਕ ਹੋਣ ਵਾਲੇ ਚੇਤ ਦੇ ਨਰਾਤਿਆਂ ਦੇ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਬਾਬਾ ਸ਼੍ਰੀ ਮਾਈ ਦਾਸ ਸਦਨ ’ਚ ਬੈਠਕ ਦਾ ਆਯੋਜਨ ਕੀਤਾ ਗਿਆ। ਏ. ਡੀ. ਸੀ. ਊਨਾ ਮਹਿੰਦਰ ਪਾਲ ਗੁਰਜਰ ਨੇ ਕਿਹਾ ਕਿ ਚੇਤ ਦੇ ਨਰਾਤਿਆਂ ਦੇ ਮੇਲੇ ’ਚ ਮੁੱਖ ਰੂਪ ’ਚ ਲੰਗਰ ਲਾਉਣ ਨੂੰ ਲੈ ਕੇ ਨਿਯਮਾਂ ’ਚ ਕੁਝ ਬਦਲਾਅ ਕੀਤੇ ਗਏ ਹਨ। ਸੜਕ ਦੇ ਆਹਮੋ-ਸਾਹਮਣੇ ਦੋਵਾਂ ਪਾਸੇ ਲੰਗਰ ਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਇਸ ਸਾਲ ਹੁਣ ਤੱਕ 10 ਲੱਖ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ
ਲੰਗਰ ਸੰਸਥਾਵਾਂ ਨੂੰ ਮੰਦਰ ਟਰੱਸਟ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਤੋਂ ਇਲਾਵਾ 10,000 ਰੁਪਏ ਸਕਿਓਰਿਟੀ ਰਾਸ਼ੀ ਅਤੇ 10,000 ਰੁਪਏ ਲੰਗਰ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਟਰੱਸਟ ਵੱਲੋਂ ਗਠਿਤ ਕਮੇਟੀ ਲੰਗਰ ਵਾਲੀ ਥਾਂ ਦੀ ਜਾਂਚ ਕਰ ਕੇ ਲੰਗਰ ਲਾਉਣ ਦੀ ਆਗਿਆ ਦੇਵੇਗੀ। ਮੇਲੇ ’ਚ ਧਾਰਾ 144 ਲਾਗੂ ਰਹੇਗੀ। ਇਸ ਤੋਂ ਇਲਾਵਾ ਮੰਦਰ ’ਚ ਨਾਰੀਅਲ ਲਿਜਾਣ ’ਤੇ ਪਾਬੰਦੀ ਰਹੇਗੀ। ਢੋਲ, ਨਗਾਰੇ ਅਤੇ ਚਿਮਟਾ ਵਜਾਉਣ ’ਤੇ ਵੀ ਪਾਬੰਦੀ ਰਹੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ ਹਜ਼ਾਰ-ਹਜ਼ਾਰ ਰੁਪਏ, ਇਸ ਸੂਬੇ 'ਚ ਅੱਜ ਤੋਂ ਸ਼ੁਰੂ ਹੋਵੇਗੀ ਯੋਜਨਾ
NEXT STORY