ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨੀ ਪੀ.ਐੱਮ. ਇਮਰਾਨ ਖਾਨ ਦੇ ਉਸ ਬਿਆਨ 'ਤੇ ਕਰਾਰਾ ਹਮਲਾ ਬੋਲਿਆ ਹੈ ਜਿਸ 'ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਜੇਕਰ ਮੌਜੂਦਾ ਲੋਕ ਸਭਾ ਚੋਣਾਂ 'ਚ ਭਾਜਪਾ ਜਿੱਤ ਜਾਂਦੀ ਹੈ ਤਾਂ ਇਹ ਭਾਰਤ-ਪਾਕਿ ਸਾਂਤੀ ਵਾਰਤਾ ਲਈ ਬਿਹਤਰ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾ ਇਹ ਬਿਆਨ 'ਰਿਵਰਸ ਸਵਿੰਗ' ਨਾਲ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਇਕ ਕੋਸ਼ਿਸ਼ ਸੀ। ਪਰ ਹਰ ਭਾਰਤੀ ਵੋਟਰ ਅਜਿਹੀ 'ਰਿਵਰਸ ਸਵਿੰਗ' ਗੇਂਦ 'ਤੇ 'ਹੈਲੀਕਾਪਟਰ ਸ਼ਾਟ' ਲਗਾ ਕੇ ਮੁੰਹ ਤੋੜ ਜਵਾਬ ਦੇਣਾ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਸਾਨੂੰ ਨਹੀਂ ਭੁੱਲਣਾ ਚਾਹੀਦਾ ਹੈ ਕਿ ਇਮਰਾਨ ਖਾਨ ਇਕ ਕ੍ਰਿਕਟਰ ਹਨ ਤੇ ਉਨ੍ਹਾਂ ਦਾ ਹਾਲਿਆ ਬਿਆਨ ਰਿਵਰਸ ਸਵਿੰਗ ਦੇ ਰੂਪ 'ਚ ਮੌਜੂਦ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਇਕ ਕੋਸ਼ਿਸ਼ ਹੈ। ਹਾਲਾਂਕਿ, ਭਾਰਤੀ ਅਜਿਹੀ ਰਿਵਰਸ ਸਵਿੰਗ ਗੈਂਦ 'ਤੇ ਹੈਲੀਕਾਪਟਰ ਸ਼ਾਟ ਕਿਵੇ ਲਗਾਉਣਾ ਹੈ, ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ। ਪੀ.ਐੱਮ. ਮੋਦੀ ਨੇ ਅੱਗੇ ਕਿਹਾ ਕਿ ਸਾਨੂੰ ਇਹ ਵੀ ਭੁੱਲਣਾ ਚਾਹੀਦਾ ਹੈ ਕਿ ਇਮਰਾਨ ਖਾਨ ਨੇ ਪਾਕਿਸਤਾਨ ਦੇ ਆਮ ਚੋਣਾਂ 'ਚ ਕਿਵੇ ਮੋਦੀ ਦੇ ਨਾਂ ਦਾ ਇਸਤੇਮਾਲ ਕੀਤਾ ਸੀ। ਇਮਰਾਨ ਖਾਨ ਦਾ ਨਾਅਰਾ ਸੀ, 'ਮੋਦੀ ਕਾ ਜੋ ਯਾਰ ਹੈ ਉਹ ਗੱਦਾਰ ਹੈ, ਉਹ ਗੱਦਾਰ ਹੈ।''
ਛੱਤੀਸਗੜ੍ਹ ਦੇ ਮੰਤਰੀ ਨੇ ਕਿਹਾ, 'ਕਾਂਗਰਸ ਤੋਂ ਇਲਾਵਾ ਦੂਜਾ ਬਟਨ ਦੱਬਣ 'ਤੇ ਲੱਗੇਗਾ ਝਟਕਾ'
NEXT STORY