ਨਵੀਂ ਦਿੱਲੀ— ਲੋਕ ਸਭਾ ਚੋਣ 2019 ਦੇ ਸਿਆਸੀ ਮੈਦਾਨ 'ਚ ਨੇਤਾਵਾਂ ਦੇ ਵਿਵਾਦਿਤ ਬਿਆਨਾਂ 'ਤੇ ਚੋਣ ਕਮਿਸ਼ਨ ਲਗਾਤਾਰ ਸਖਤੀ ਦਿਖਾ ਰਹੀ ਹੈ। ਹਾਲ ਹੀ 'ਚ ਆਜ਼ਮ ਖਾਨ, ਯੋਗੀ ਆਦਿਤਿਆਨਾਥ, ਮੇਨਕਾ ਗਾਂਧੀ ਤੇ ਮਾਇਆਵਤੀ 'ਤੇ ਚੋਣ ਪ੍ਰਚਾਰ ਕਰਨ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਕਮਿਸ਼ਨ ਨੇ ਹੁਣ ਛੱਤੀਸਗੜ੍ਹ ਦੇ ਮੰਤਰੀ ਕਵਾਸੀ ਲਖਮਾ ਨੂੰ ਨੋਟਿਸ ਭੇਜਿਆ ਹੈ। ਦਰਅਸਲ, ਕਵਾਸੀ ਲਖਮਾ ਨੇ ਹਾਲ ਹੀ 'ਚ ਇਕ ਰੈਲੀ ਦੌਰਾਨ ਕਿਹਾ ਸੀ ਕਾਂਗਰਸ ਉਮੀਦਵਾਰ ਤੋਂ ਇਲਾਵਾ ਈ.ਵੀ.ਐੱਮ. 'ਤੇ ਕੋਈ ਹੋਰ ਬਟਨ ਦੱਬਣ 'ਤੇ ਲੋਕਾਂ ਨੂੰ 'ਬਿਜਲੀ ਦਾ ਝਟਕਾ ਲੱਗੇਗਾ।
ਚੋਣ ਕਮਿਸ਼ਨ ਨੇ ਛੱਤੀਸਗੜ੍ਹ ਦੇ ਆਬਕਾਰੀ ਮੰਤਰੀ ਨੂੰ ਨੋਟਿਸ ਫੜਾਉਂਦੇ ਹੋਏ ਤਿੰਨ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਆਬਕਾਰੀ ਅਤੇ ਉਦਯੋਗ ਮੰਤਰੀ ਕਵਾਸੀ ਲਖਮਾ ਨੇ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਮੰਗਲਵਾਰ ਨੂੰ ਲੋਕਾਂ ਨੂੰ ਧਮਕੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਈ.ਵੀ.ਐੱਮ. 'ਚ ਪਹਿਲਾਂ ਬਟਨ ਕਾਂਗਰਸ ਉਮੀਦਵਾਰ ਦਾ ਹੈ। ਈ.ਵੀ.ਐੱਮ. 'ਚ ਇਸੇ ਬਟਨ ਨੂੰ ਦੱਬਣਾ ਹੈ। ਜੇਕਰ ਮਸ਼ੀਨ 'ਚ ਦੂਜੇ ਬਟਨ ਤੇ ਤੀਜੇ ਬਟਨ ਨੂੰ ਦੱਬੋਗੇ ਤਾਂ, ਤੁਹਾਨੂੰ ਬਿਜਲੀ ਦਾ ਝਟਕਾ ਲੱਗੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਬਟਨ ਅਸੀਂ ਸਹੀ ਕਰ ਦਿੱਤਾ ਹੈ ਉਸ ਨੂੰ ਦੱਬਣ 'ਤੇ ਝਟਕਾ ਨਹੀਂ ਲੱਗੇਗਾ।
ਮੋਦੀ ਨੂੰ ਹਰਾਉਣ ਲਈ ਇਸਲਾਮੀ ਦੇਸ਼ ਦੇ ਰਹੇ ਹਨ ਕਰੋੜ ਰੁਪਏ : ਬਾਬਾ ਰਾਮਦੇਵ
NEXT STORY