ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਾਲ 2014 ਨੂੰ ਸਿਰਫ ਤਾਰੀਖ਼ ਨਹੀਂ ਸਗੋਂ ‘ਤਬਦੀਲੀ’ ਕਰਾਰ ਦਿੱਤਾ ਹੈ। ਇੱਥੇ ‘ਇੰਡੀਆ ਮੋਬਾਈਲ ਕਾਂਗਰਸ’ ਵਿਚ ਆਪਣੇ ਸੰਬੋਧਨ ਦੌਰਾਨ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਵੇਂ ਭਾਰਤ ਇਕ ਦਰਾਮਦਕਾਰ ਤੋਂ ਮੋਬਾਇਲ ਫੋਨਾਂ ਦੇ ਬਰਾਮਦਕਾਰ 'ਚ ਬਦਲ ਗਿਆ ਹੈ। ਐਪਲ ਤੋਂ ਲੈ ਕੇ ਗੂਗਲ ਤੱਕ ਦੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇਸ਼ 'ਚ ਨਿਰਮਾਤਾ ਬਣਨ ਲਈ ਤਿਆਰ ਹਨ। ਲੋਕਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਪੁਰਾਣੀ ਸਕਰੀਨ ਵਾਲੇ ਫ਼ੋਨ ਵਾਂਗ ਨਾਕਾਰ ਦਿੱਤਾ ਸੀ ਅਤੇ ਮੇਰੀ ਅਗਵਾਈ ਹੇਠ ਕੌਮੀ ਜਮਹੂਰੀ ਗਠਜੋੜ ਸਰਕਾਰ ਨੂੰ ਮੌਕਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਮੈਂ ਕਿਉਂ ਕਹਿੰਦਾ ਹਾਂ 2014? ਇਹ ਕੋਈ ਤਾਰੀਖ ਨਹੀਂ ‘ਤਬਦੀਲੀ’ ਹੈ। 2014 ਤੋਂ ਪਹਿਲਾਂ ਭਾਰਤ ਵਿਚ ਕੁਝ ਸੌ ਸਟਾਰਟਅੱਪ ਸਨ ਪਰ ਹੁਣ ਇਹ ਗਿਣਤੀ ਇਕ ਲੱਖ ਦੇ ਕਰੀਬ ਪਹੁੰਚ ਗਈ ਹੈ। ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਪੁਰਾਣੇ ਫੋਨ ਦੀ ਸਕਰੀਨ ਵਾਰ-ਵਾਰ ਹੈਂਗ ਹੁੰਦੀ ਸੀ। ਤੁਸੀਂ ਜਿੰਨੀ ਮਰਜ਼ੀ ਸਕਰੀਨ ਸਵਾਈਪ ਕਰੋ ਜਾਂ ਕਿੰਨੇ ਬਟਨ ਦਬਾਓ, ਕੋਈ ਅਸਰ ਨਹੀਂ ਹੁੰਦਾ ਸੀ। ਉਸ ਸਮੇਂ ਦੀ ਸਰਕਾਰ ਦੀ ਸਥਿਤੀ ਵੀ ਅਜਿਹੀ ਹੀ ਸੀ। ਉਸ ਸਮੇਂ ਭਾਰਤੀ ਅਰਥਵਿਵਸਥਾ ਜਾਂ ਕਹਿ ਲਓ ਸਰਕਾਰ, ਹੈਂਗ ਦੇ ਮੋਡ ਵਿਚ ਸੀ। ਹਾਲਤ ਇੰਨੀ ਖਰਾਬ ਸੀ ਕਿ ਮੁੜ ਚਾਲੂ ਕਰਨ ਦਾ ਕੋਈ ਫਾਇਦਾ ਨਹੀਂ ਸੀ। ਬੈਟਰੀ ਨੂੰ ਚਾਰਜ ਕਰਨ ਦਾ ਕੋਈ ਮਤਲਬ ਨਹੀਂ ਸੀ। ਬੈਟਰੀ ਬਦਲਣ ਦਾ ਵੀ ਕੋਈ ਮਤਲਬ ਨਹੀਂ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿਚ ਲੋਕਾਂ ਨੇ ਅਜਿਹੇ ਪੁਰਾਣੇ ਫੋਨਾਂ ਨੂੰ ਛੱਡ ਦਿੱਤਾ ਅਤੇ ਹੁਣ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਇਸ ਤਬਦੀਲੀ ਕਾਰਨ ਕੀ ਹੋਇਆ, ਇਹ ਵੀ ਸਾਫ਼ ਨਜ਼ਰ ਆ ਰਿਹਾ ਹੈ। ਸਭ ਤੋਂ ਤੇਜ਼ 5ਜੀ ਮੋਬਾਈਲ ਟੈਲੀਫੋਨ ਨੈੱਟਵਰਕ ਸ਼ੁਰੂ ਕਰਨ ਤੋਂ ਬਾਅਦ ਭਾਰਤ 6ਜੀ ਦੇ ਖੇਤਰ ਵਿੱਚ ਆਪਣੇ ਆਪ ਨੂੰ ਇੱਕ ਆਗੂ ਵਜੋਂ ਸਥਾਪਤ ਕਰਨ ਵੱਲ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੁਨੀਆ ‘ਮੇਡ ਇਨ ਇੰਡੀਆ’ ਫੋਨਾਂ ਦੀ ਵਰਤੋਂ ਕਰ ਰਹੀ ਹੈ। ਭਾਰਤ ਮੋਬਾਈਲ ਬ੍ਰਾਡਬੈਂਡ ਸਪੀਡ ਦੇ ਮਾਮਲੇ ਵਿੱਚ 118ਵੇਂ ਤੋਂ 43ਵੇਂ ਨੰਬਰ ’ਤੇ ਪਹੁੰਚ ਗਿਆ ਹੈ । 5ਜੀ ਸੇਵਾਵਾਂ ਦੀ ਸ਼ੁਰੂਆਤ ਦੇ ਇੱਕ ਸਾਲ ਅੰਦਰ ਚਾਰ ਲੱਖ 5ਜੀ ਬੇਸ ਸਟੇਸ਼ਨ ਸਥਾਪਤ ਕੀਤੇ ਗਏ ਹਨ। ਨਾਗਰਿਕਾਂ ਨੂੰ ਪੂੰਜੀ , ਸੋਮਿਆਂ ਅਤੇ ਤਕਨਾਲੋਜੀ ਤੱਕ ਪਹੁੰਚ ਪ੍ਰਦਾਨ ਕਰਨਾ ਸਰਕਾਰ ਦੀ ਤਰਜੀਹ ਹੈ।
ਕਿਸਾਨਾਂ ਨੂੰ ਚੰਗੇ ਬੀਜ ਮੁਹੱਈਆ ਕਰਾਏਗੀ ਬੀ. ਬੀ. ਐੱਸ. ਐੱਸ. ਐੱਲ. : ਸ਼ਾਹ
NEXT STORY