ਸਪੋਰਟਸ ਡੈਸਕ : ਮਾਂ ਦੀਆਂ ਦੁਆਵਾਂ ਹਮੇਸ਼ਾ ਕਵਚ ਦੀ ਤਰ੍ਹਾਂ ਹੁੰਦੀਆਂ ਹਨ, ਅਤੇ ਮਾਂ ਦੀ ਮਮਤਾ ਸਭ ਲਈ ਬਰਾਬਰ ਹੁੰਦੀ ਹੈ। ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਮਾਤਾ ਜੀ ਨੇ, ਜੋ ਕਿ ਛੱਠ ਦਾ ਵਰਤ ਰੱਖ ਰਹੇ ਸਨ, ਉਨ੍ਹਾਂ ਨੇ ਆਸਟ੍ਰੇਲੀਆ ਦੇ ਹਸਪਤਾਲ ਵਿੱਚ ਭਰਤੀ ਸ਼੍ਰੇਅਸ ਅਈਅਰ ਦੇ ਜਲਦੀ ਠੀਕ ਹੋਣ ਲਈ ਖਾਸ ਪ੍ਰਾਰਥਨਾ ਕੀਤੀ।
ਪਾਣੀ ਵਿੱਚ ਖੜ੍ਹੇ ਹੋ ਕੇ ਕੀਤੀ ਪ੍ਰਾਰਥਨਾ
ਬਿਹਾਰ ਦਾ ਮਹਾਂਪਰਵ ਛੱਠ ਦੁਨੀਆ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸੂਰਿਆਕੁਮਾਰ ਯਾਦਵ ਦੀ ਮਾਤਾ ਨੇ ਵੀ ਇਹ ਵਰਤ ਰੱਖਿਆ ਸੀ। ਸੂਰਿਆਕੁਮਾਰ ਯਾਦਵ ਤੇ ਉਸ ਦੀ ਭੈਣ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਦੀ ਮਾਤਾ ਜੀ ਪਾਣੀ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਸ਼੍ਰੇਅਸ ਲਈ ਪ੍ਰਾਰਥਨਾ ਕਰਨ ਦੀ ਅਪੀਲ ਕਰਦੇ ਸੁਣੇ ਜਾ ਸਕਦੇ ਹਨ। ਵੀਡੀਓ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ, "ਮੈਂ ਇਹ ਬੋਲਣਾ ਚਾਹੁੰਦੀ ਹਾਂ ਕਿ ਸ਼੍ਰੇਅਸ ਅਈਅਰ ਦੇ ਲਈ ਸਭ ਲੋਕ ਪ੍ਰਾਰਥਨਾ ਕਰੋ ਕਿ ਉਹ ਠੀਕ ਹੋ ਕੇ ਆ ਜਾਵੇ ਕਿਉਂਕਿ ਮੈਂ ਕੱਲ੍ਹ ਸੁਣਿਆ ਸੀ ਕਿ ਉਸਦੀ ਤਬੀਅਤ ਠੀਕ ਨਹੀਂ ਹੈ, ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ"। ਸੂਰਿਆ ਦੇ ਇਸ ਭਾਵੁਕ ਪੋਸਟ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਪ੍ਰਸ਼ੰਸਕ ਇਸ 'ਤੇ 'ਜੈ ਛਠੀ ਮਈਆ' ਅਤੇ 'ਗੈਟ ਵੈੱਲ ਸੂਨ ਅਈਅਰ' ਵਰਗੀਆਂ ਟਿੱਪਣੀਆਂ ਕਰ ਰਹੇ ਹਨ।
ਕੈਚ ਫੜ੍ਹਨ ਦੌਰਾਨ ਹੋਏ ਸਨ ਜ਼ਖਮੀ
ਜ਼ਿਕਰਯੋਗ ਹੈ ਕਿ ਸ਼੍ਰੇਅਸ ਅਈਅਰ 24 ਅਕਤੂਬਰ ਨੂੰ ਆਸਟ੍ਰੇਲੀਆ ਦੇ ਖਿਲਾਫ ਖੇਡੇ ਗਏ ਤੀਜੇ ਅਤੇ ਆਖਰੀ ਵਨਡੇ ਦੌਰਾਨ ਇੱਕ ਕੈਚ ਫੜ੍ਹਨ ਦੀ ਕੋਸ਼ਿਸ਼ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਦਰਦ ਨਾਲ ਕਰਾਹ ਰਹੇ ਬੱਲੇਬਾਜ਼ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਆਈ.ਸੀ.ਯੂ. (ICU) ਵਿੱਚ ਸ਼ਿਫਟ ਕਰ ਦਿੱਤਾ।
ਫਿਲਹਾਲ ਅਈਅਰ ਆਈ.ਸੀ.ਯੂ. ਤੋਂ ਬਾਹਰ ਹਨ, ਪਰ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਆਉਣ ਦੇ ਬਾਵਜੂਦ, ਉਨ੍ਹਾਂ ਨੂੰ ਲਗਭਗ ਇੱਕ ਹਫ਼ਤੇ ਤੱਕ ਹਸਪਤਾਲ ਵਿੱਚ ਹੀ ਰਹਿਣਾ ਹੋਵੇਗਾ
'ਮੈਂ ਹੀ ਮਾਤਾ-ਪਿਤਾ ਨੂੰ ਤਲਾਕ ਲੈਣ ਲਈ ਕਿਹਾ ਸੀ', ਯੁਵਰਾਜ ਸਿੰਘ ਦਾ ਪਰਿਵਾਰ ਨੂੰ ਲੈ ਕੇ ਵੱਡਾ ਤੇ ਭਾਵੁਕ ਖੁਲਾਸਾ
NEXT STORY